
17 ਸਤੰਬਰ 2020 ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡੇ ਪ੍ਰੋਸੈਸਡ ਖਾਦ ਸਹਿਕਾਰੀ ਸਭਾ ਮੁੱਖ ਇੱਫਕੋ ਨੇ 1 ਲੱਖ ਤੋਂ ਵੱਧ ਸਬਜ਼ੀਆਂ ਦੇ ਬੀਜਾਂ ਦੇ ਪੈਕਟ ਕਿਸਾਨਾਂ ਨੂੰ ਵੰਡੇ ਅਤੇ ਇਕ ਰਾਸ਼ਟਰੀ ਮੁਹਿੰਮ ਰਾਹੀਂ ਆਈਸੀਏਅਰ ਦੇ ਸਹਿਯੋਗ ਨਾਲ ਪੋਸ਼ਨ ਅਭਿਆਨ-2020 ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70ਵਾਂ ਜਨਮ ਦਿਨ ਮਨਾਉਣ ਲਈ 40,000 ਤੋਂ ਜ਼ਿਆਦਾ ਮਹਿਲਾਵਾਂ ਨੂੰ ਸਿਖਲਾਈ ਵੀ ਦਿੱਤੀ ।
ਪੋਸ਼ਨ ਅਭਿਆਨ-2020 ਦਾ ੳੇਦਘਾਟਨੀ ਸਮਾਗਮ ਅਤੇ ਮਹਿਲਾ ਕਿਸਾਨਾਂ ਦੀ ਸਿਖਲਾਈ ਮੁਹਿੰਮ ਕ੍ਰਿਸ਼ੀ ਭਵਨ ਨਵੀਂ ਦਿੱਲੀ ਵਿਖੇ ਕੇਂਦਰੀ ਖੇਤੀ ਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਦੀ ਮੌਜੂਦਗੀ ਵਿਚ ਹੋਇਆ ਸੀ । ਇਸ ਮੁਹਿੰਮ ਦੀ ਸ਼ੁਰੁਆਤ ਐਗਰੀ-ਖੋਜ਼ ਬਾਡੀ ਆਈਸੀਏਆਰ ਅਤੇ ਕਿਸਾਨ ਵਿਗਿਆਨ ਕੇਂਦਰਾਂ ਦੇ ਸਹਿਯੋਗ ਨਾਲ ਹੋਈ ਸੀ। ਸ੍ਰੀ ਤੋਮਰ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ ਅਤੇ Department of Agriculture Research and Extension ਦੁਆਰਾ ਕੁਨੈਕਟ ਕੀਤੀ ਗਈ ਵੀਡਿਉ ਕਨਫਰੰਸ ਰਾਹੀਂ 714 ਕੇਵੀਕੇ ਵਿਖੇ ਮਹਿਲਾ ਕਿਸਾਨਾਂ ਨੂੰ ਸੰਬੋਧਨ ਕੀਤਾ। ਆਈਸੀਏਆਰ ਤੋਂ ਸੀਨੀਅਰ ਵਿਗਿਆਨੀਆਂ ਤੇ ਨੁਮਾਇੰਦਿਆਂ ਦੇ ਨਾਲ ਇੱਫਕੋ ਦੇ ਐੱਮਡੀ ਡਾ. ਯੂਐੱਸ ਅਵਸਥੀ,ਮਿਸਟਰ ਯੋਗਿੰਦਰ ਕੁਮਾਰ, ਮਾਰਕੀਟਿੰਗ ਡਾਇਰੈਕਟਰ ਵੀ ਮੌਜੂਦ ਸਨ ।
ਕੇਂਦਰੀ ਖੇਤੀ ਬਾੜੀ ਮੰਤਰੀ ਸ਼੍ਰੀ ਤੋਮਰ ਨੇ ਇੱਫਕੋ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਹਿਕਾਰੀ ਕਿਸਾਨਾਂ ਦੀ ਸੇਵਾ ਲਈ ਉਹ ਹਮੇਸ਼ਾ ਅੱਗੇ ਆਏ ਨੇ ਅਤੇ ਦੇਸ਼ ਦੀ ਖੇਤੀ ਬਾੜੀ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਇਆ ਹੇ ।
ਰਾਜ਼ਾਂ ਦੇ ਸਾਰੇ ਇੱਫਕੋ ਦਫਤਰਾਂ ਨੇ ਇਸ ਸਮਾਗਮ ਵਿਚ ਸਰਗਰਮੀ ਨਾਲ ਭਾਗ ਲਿਆ ਅਤੇ ਸਬਜ਼ੀਆਂ ਦੇ ਬੀਜ਼ਾਂ ਦੇ ਘੱਟੋ ਘੱਟ 100 ਪੈਕਟ ਦੇਸ਼ ਦੇ 1 ਲੱਖ ਕਿਸਾਨਾਂ ਨੂੰ ਵੰਡੇ । ਬੀਜ਼ ਦੇ ਹਰੇਕ ਪੈਕਟ ਵਿਚ ਸਨ ਸੀਜ਼ਨ ਦੀਆਂ 5 ਪੋਸ਼ਕ ਸਬਜ਼ੀਆਂ ਜਿਹਨਾਂ ‘ਚ Carrot, Reddish, Spinach, Fenugreek (Methi) ਸ਼ਾਮਲ ਸਨ ।
ਇੱਫਕੋ ਦੇ ਐੱਮਡੀ ਡਾ. ਯੂਐੱਸ ਅਵਸਥੀ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਆਪਣੀ ਖੇਤੀ ਬਾੜੀ ਦੀ ਆਉਟਪੁੱਟ ਵਧਾਉਣ ਲਈ ਅਤੇ ਆਪਣੇ ਫਾਇਦੇ ਵੱਧੋ ਵੱਧ ਕਰਨ ਲਈ ਇਕ ਅਹਿੰਮ ਭੂਮਿਕਾ ਅਦਾ ਕੀਤੀ ਹੇ ।ਇੱਫਕੋ ਸਮੇਂ ਸਿਰ ਨਵੀਨਤਮ ਵਿਚਾਰਾਂ ਰਾਹੀਂ ਖੇਤੀ ਬਾੜੀ ਦੇ ਬਦਲਾਅ ਵਿਚ ਯਕੀਨ ਰੱਖਦਾ ਹੈ ਜਿਹੜੇ ਖੇਤਾਂ ‘ਚ ਲਾਗੂ ਕੀਤੇ ਜਾ ਸਕਦੇ ਨੇ ਅਤੇ ਭੋਜਨ ਸਿਸਟਮ ਦੀ ਤਬਦੀਲੀ ਵਿਚ ਤੇਜ਼ੀ ਲਿਆ ਸਕਦੇ ਹਨ ਤੇ ਇਸ ਤਰਾਂ ਭੋਜਨ ਸੁਰੱਖਿਆ ਅਤੇ ਸਥਿਰ ਖੇਤੀ ਦੀ ਸਥਾਪਨਾ ਕਰਨਾ ਯਕੀਨੀ ਬਣਾਈ ਜਾ ਸਕਦੀ ਹੇ। ਇੱਫਕੋ ਆਤਮਨਿਰਭਰ ਕ੍ਰਿਸ਼ੀ ਨੂੰ ਸਫਲ ਬਣਾਉਣ ਅਤੇ ਪੀਐੱਮ ਦੇ ਕਿਸਾਨਾਂ ਦੀ ਆਮਦਣ 2022 ਤੱਕ ਡਬਲ ਕਰਨ ਦੇ ਵਿਜ਼ਨ ‘ਚ ਯੋਗਦਾਨ ਪਾਉਣ ਲਈ ਵਚਨਬੱਧ ਹੈ ਪੋਸ਼ਕ
ਕਿਸਾਨਾਂ ਨੂੰ ਸਬਜ਼ੀਆਂ ਦੇ ਪੋਸ਼ਕ ਬੀਜ਼ਾਂ ਦੀ ਇਹ ਵੰਡ ਉਹਨਾਂ ਨੂੰ ਜਰੂਰੀ ਹੀ ਨਗਦ ਫਸਲਾਂ ਦੇ ਇਕ ਵਿਕਲਪ ਵੱਲ ਦੇਖਣ ‘ਚ ਮਦਦ ਕਰੇਗੀ । ਉਹਨਾਂ ਲਈ ਇਹ ਕਿਸੇ ਤਰੀਕੇ ਨਾਲ ਵਾਧੂ ਕਦਰ ਕੀਮਤ ਹੈ ।
ਇੱਫਕੋ ਬਾਬਤ:
ਕਿਸਾਨਾਂ ਦੀ ਬਿਹਤਰੀ ਅਤੇ ਦੇਸ਼ ਵਾਸਤੇ ਭੋਜਨ ਸੁਰੱਖਿਆ ਪ੍ਰਦਾਨ ਕਰਨ ਲਈ ਸਿਰਫ 57 ਸਹਿਕਾਰੀਆਂ ਨਾਲ 1967 ਵਿਚ ਸ਼ੁਰੂ ਕੀਤੀ ਗਈ, ਇੱਫਕੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਹਿਕਾਰੀ ਸਭਾਵਾਂ ਚੋਂ ਇਕ ਹੈ । ਪਿਛਲੇ 53 ਸਾਲਾਂ ਦੌਰਾਨ ਇੱਫਕੋ ਭਾਰਤੀ ਕਿਸਾਨਾਂ ਨੂੰ ਇਸ ਬਾਬਤ ਸੰਸਾਰੀ ਪੱਧਰ ਦੇ ਮਿੱਟੀ ਪੋਸ਼ਕ ਤੇ ਐਗਰੀ-ਸੇਵਾਵਾਂ ਪ੍ਰਦਾਨ ਕਰਦੀ ਰਹੀ ਹੈ ਅਤੇ ਇਸ ਤਰਾਂ ਉਹਨਾਂ ਨੂੰ ਤਾਕਤਵਰ ਬਣਾਉਣ ‘ਚ ਇਕ ਅਹਿੰਮ ਭੂਮਿਕਾ ਅਦਾ ਕੀਤੀ ਹੈ ।
ਇੱਫਕੋ ਦੇਸ਼ ਵਿਚ 35,000 ਤੋਂ ਵੱਧ ਸਹਿਕਾਰੀ ਸਭਾਵਾਂ ਨਾਲ 5 ਕਰੋੜ ਤੋਂ ਵੱਧ ਕਿਸਾਨਾਂ ਦੀ ਸੇਵਾ ਕਰਦੀ ਹੈ ।29,412.44 ਕਰੋੜ ਦੀ ਟਰਨਅੋਵਰ ਅਤੇ ਵਿੱਤੀ ਸਾਲ 2019-20 ਵਿਚ 57,778 ਕਰੋੜ ਦੀ ਕੁੱਲ ਸਮੂ੍ਹਹ ਟਰਨਅੋਵਰ ਨਾਲ ਦੁਨੀਆ ਦੇ ਇਸ ਸਭ ਤੋਂ ਵੱਡੇ ਪਰੋਸ਼ੈਸਡ ਖਾਦ ਸਹਿਕਾਰੀ ਕੋਲ ਭਾਰਤ ਵਿਚ ਪੰਜ ਬਹੁਤ ਵਧੀਆ ਖਾਦ ਨਿਰਮਾਣ ਇਕਾਈਆਂ ਹਨ ਜਿਹੜੀਆਂ ਖਾਦ ਦੇ 91.42 ਐੱਮਟੀ ਪੈਦਾ ਕਰਦੀਆਂ ਨੇ । ਇੱਫਕੋ ਭਾਰਤ ‘ਚ ਪੈਦਾ ਕੀਤੀ ਗਈ ਫਾਸਫੈਟਿਕ ਦਾ ਕਰੀਬ 32.1% ਅਤੇ ਨਾਇਟ੍ਰੋਜ਼ਿਨਸ ਖਾਦਾਂਂ ਦਾ 21.3% ਪੈਦਾ ਕਰਦੀ ਹੈ ਅਤੇ ਇਸਨੂੰ World Cooperative Monitor Report ਦੁਆਰਾ (Turnover on GDP per capita basis ਰਾਹੀਂ) ਦੁਨੀਆ ਵਿਚ ਟਾੱਪ ਦੇ 300 ਸਹਿਕਾਰੀਆਂ ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਸੀ । ਕੰਪਨੀਆਂ ਦੀ ਫਾਰਚੂਨ 500 ਲਿਸਟ ਵਿਚ ਇੱਫਕੋ 58ਵੇਂ ਸਥਾਨ ਤੇ ਪਹੁੰਚ ਗਿਆ ਹੈ ।
ਸਥਾਨਕ ਤੇ ਗਲੋਬਲ ਪਹੁੰਚ ਨਾਲ ਇਕ ਸੰਸਥਾਨ, ਇੱਫਕੋ ਦੂਜੀਆਂ ਖਾਸ ਖਾਦਾਂ ਦੇ ਨਾਲ ਨਾਲ ਨਾਇ੍ਰੋਜ਼ਿਨਿਯਸ, ਫਾਸਫੈਟਿਕ, ਬਾਇਅੋ-ਖਾਦਾਂ ਦੀ ਆਪਣੀ ਵਿਭਿੰਨ ਰੇਂਜ ਰਾਹੀਂ ਭੋਜਨ ਉਤਪਾਦਕਤਾ ਵਧਾਉਣ ਲਈ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ । ਸੈਨੇਗਲ, ਅੋਮਾਨ, ਦੁਬਈ ਤੇ ਜੌਰਡਨ ਵਿਚ ਆਪਣੇ ਸੰੰਯੁਕਤ ਉਦੱਮਾ ਰਾਹੀਂ ਇਸਨੇ ਆਪਣੀ ਮੌਜੂਦਗੀ ਗਲੋਬਲ ਬਣਾ ਲਈ ਹੈ । ਖਾਦਾਂ ਤੋਂ ਇਲਾਵਾ, ਇੱਫਕੋ ਨੇ ਦੂਜਿਆਂ ਨੂੰ ਸ਼ਾਮਲ ਕਰਦੇ ਹੋਏ ਪੇਂਡੂ ਖੁਦਰਾ ਵਿਚ ਵਿਭਿੰਨ ਸੈਕਟਰਾਂ ਜਿਵੇਂ ਆਮ ਬੀਮਾ, ਪੇਂਡੂ ਮੋਬਾਇਲ ਟੈਲੀਫੋਨੀ, ਪੇਂਡੂ ਈ-ਕਮੱਰਸ, ਭੋਜਨ ਪਰੋਸੈਸਿੰਗ, ਸ਼ਹਿਰੀ ਬਾਗਵਾਨੀ, ਜੈਵਿਕ ਤੇ ਈ-ਬਾਜ਼ਾਰ ਵਿਚ ਆਪਣੀ ਵਿਭਿੰਨਤਾ ਦਰਸ਼ਾਈ ਹੈ। ਇੱਫਕੋ ਨੇ CORDET ਤੇ IFFDC ਜਿਹੀਆਂ ਆਪਣੀਾਆਂ ਸਾਲਾਂ ਵੱਧੀ ਕੋਸ਼ਿਸ਼ਾਂ ਰਾਹੀਂ ਸਮਾਜਕ ਜਿੰਮੇਵਾਰੀ ਅਮਲਾਂ ਵੱਲ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ ਜਿਹਨਾਂ ਦਾ ਮੰਤਵ ਹੈ ਸਾਰੇ ਕਿਸਾਨ ਭਾਈਚਾਰੇ ਨੂੰ ਤਾਕਤਵਰ ਬਣਾਉਣਾ । ਖਾਦ ਉਦਯੋਗ ਵਿਚ ਇਕ ਆਗੂ ਦੇ ਤੌਰ ਤੇ ਇੱਫਕੋ ਆਪਣੀ ਵੱਧੀ ਹੋਈ ਜਿੰਮੇਵਾਰੀ ਸਮਝਦਾ ਹੈ ਅਤੇ ਇਸ ਲਈ ਖੋਜ ਦੇ ਨਾਲ ਵਾਰਤਾਲਾਪ ਅਤੇ ਸਹਿਯਗ ਦੁਆਰਾ ਇਹ ਸਭ ਤੋਂ ਵਧੀਆ ਹਲ ਲੱਭਣ ਵਿਚ ਯਕੀਨ ਰੱਖਦਾ ਹੈ ।
ਦੁਆਰਾ ਜਾਰੀ ਪੀਆਰ ਅਤੇ ਬ੍ਰਾਂਡ ਸੰਚਾਰ ਵਿਭਾਗ, ਇਫਕੋ