
ਗੈਰ-ਲਾਭਕਾਰੀਪਹਿਲਕਦਮੀਆਂ
ਭਾਰਤੀ ਫਾਰਮ ਜੰਗਲਾਤ ਵਿਕਾਸ ਸਹਿਕਾਰੀ ਲਿਮਿਟੇਡ
1993 ਵਿੱਚ ਸਥਾਪਿਤ, 'ਇੰਡੀਅਨ ਫਾਰਮ ਫਾਰੈਸਟਰੀ ਡਿਵੈਲਪਮੈਂਟ ਕੋਆਪ੍ਰੇਟਿਵ ਲਿਮਿਟੇਡ' (ਆਈ.ਐਫ.ਐਫ.ਡੀ.ਸੀ ) ਇੱਕ ਬਹੁ-ਰਾਜੀ ਸਹਿਕਾਰੀ ਸਭਾ ਹੈ, ਸਮੂਹਿਕ ਕਾਰਵਾਈ ਦੁਆਰਾ ਟਿਕਾਊ ਕੁਦਰਤੀ ਸਰੋਤ ਪ੍ਰਬੰਧਨ ਦੁਆਰਾ ਵਾਤਾਵਰਣ ਨੂੰ ਬਚਾਉਣ ਅਤੇ ਜਲਵਾਯੂ ਤਬਦੀਲੀਆਂ ਨੂੰ ਘਟਾਉਣ ਦੇ ਮੁੱਖ ਉਦੇਸ਼ ਨਾਲ ਸ਼ੁਰੂ ਕੀਤਾ ਗਿਆ, ਇਸ ਵਿੱਚ ਪੇਂਡੂ ਗਰੀਬਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਹੁਲਾਰਾ ਦਿੰਦੇ ਹੋਏ, ਆਦਿਵਾਸੀ ਭਾਈਚਾਰੇ ਅਤੇ ਖਾਸ ਤੌਰ 'ਤੇ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।
ਰਾਜਾਂ ਦੇ ਦੂਰ-ਦੁਰਾਡੇ ਕੋਨੇ ਤੱਕ ਪਹੁੰਚਣ ਲਈ, 19,331 ਮੈਂਬਰਾਂ ਦੇ ਨਾਲ 152 ਗ੍ਰਾਮ-ਪੱਧਰੀ ਪ੍ਰਾਇਮਰੀ ਫਾਰਮ ਫੋਰੈਸਟਰੀ ਕੋਆਪ੍ਰੇਟਿਵ ਸੋਸਾਇਟੀਆਂ (ਪੀ.ਐੱਫ.ਐੱਫ.ਸੀ.ਐੱਸ) ਦੀ ਸਥਾਪਨਾ ਕੀਤੀ ਗਈ। ਹੁਣ ਤੱਕ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਵਿੱਚ 29,420 ਹੈਕਟੇਅਰ ਰਹਿੰਦ-ਖੂੰਹਦ ਅਤੇ ਸੁੱਕੀ ਜ਼ਮੀਨ ਨੂੰ ਬਹੁ-ਮੰਤਵੀ ਜੰਗਲਾਂ ਵਜੋਂ ਵਿਕਸਤ ਕੀਤਾ ਗਿਆ ਹੈ। ਅੱਜ, ਆਈ.ਐਫ.ਐਫ.ਡੀ.ਸੀ ਦੇਸ਼ ਦੇ ਸਾਰੇ ਵੱਡੇ ਰਾਜਾਂ ਵਿੱਚ ਮੌਜੂਦ ਹੈ, 18 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ।
ਵਰਤਮਾਨ ਵਿੱਚ, ਆਈ.ਐਫ.ਐਫ.ਡੀ.ਸੀ 9 ਰਾਜਾਂ ਦੇ ਲਗਭਗ 9,495 ਪਿੰਡਾਂ ਵਿੱਚ ਜੀਵਿਕਾ ਵਿਕਾਸ, ਖੇਤੀਬਾੜੀ, ਬਾਗਬਾਨੀ, ਕੁਦਰਤੀ ਸਰੋਤ ਪ੍ਰਬੰਧਨ ਅਤੇ ਮਹਿਲਾ ਸਸ਼ਕਤੀਕਰਨ 'ਤੇ 29 ਤੋਂ ਵੱਧ ਪ੍ਰੋਜੈਕਟਾਂ ਅਤੇ 16,974 ਹੈਕਟੇਅਰ ਖੇਤਰ 'ਤੇ ਵਾਟਰਸ਼ੈੱਡ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ। ਆਈ.ਐਫ.ਐਫ.ਡੀ.ਸੀ ਨੇ ਨਾਬਾਰਡ ਨਾਲ ਸਾਂਝੇਦਾਰੀ ਵਿੱਚ ਖੇਤੀ-ਬਾਗਬਾਨੀ ਪ੍ਰੋਗਰਾਮ ਦੇ ਤਹਿਤ 3406 ਹੈਕਟੇਅਰ ਜ਼ਮੀਨ 'ਤੇ 8,515 ਵਾੜੀਆਂ (ਛੋਟੇ ਬਾਗ) ਵਿਕਸਿਤ ਕੀਤੇ ਹਨ। ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ, ਆਈ.ਐਫ.ਐਫ.ਡੀ.ਸੀ 18,229 ਦੀ ਕੁੱਲ ਮੈਂਬਰਸ਼ਿਪ ਦੇ ਨਾਲ 1,715 ਸਵੈ-ਸਹਾਇਤਾ ਸਮੂਹ (SHG) ਦਾ ਪਾਲਣ ਪੋਸ਼ਣ ਕਰ ਰਿਹਾ ਹੈ, ਜਿਸ ਵਿੱਚ 95% ਔਰਤਾਂ ਮੈਂਬਰ ਹਨ। ਆਈ.ਐਫ.ਐਫ.ਡੀ.ਸੀ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ|