


ਡੀਏਪੀ 18-46-0
-
ਇੱਫਕੋ ਦੀ ਡੀਏਪੀ (ਡਾਇਮੋਨੀਅਮ ਫਾਸਫੇਟ) ਫਾਸਫੇਟ ਤੇ ਆਧਾਰਿਤ ਇਕ ਕੇਂਦ੍ਰਿਤ ਖਾਦ ਹੈ । ਨਾਇਟ੍ਰੋਜ਼ਨ ਦੇ ਨਾਲ ਫਾਸਫੋਰਸ ਇਕ ਜਰੂਰੀ ਪੋਸ਼ਕ ਹੁੰਦਾ ਹੈ ਅਤੇ ਇਹ ਨਵੇਂ ਪੌਦਿਆਂ ਦੇ ਟਿਸ਼ੂਆਂ ਦੇ ਵਿਕਾਸ ਵਿਚ ਅਤੇ ਫਸਲਾਂ ਦੇ ਪ੍ਰੋਟੀਨ ਸਿੰਥੇਸਿਸ ਦੀ ਨਿਯਮਤਤਾ ਵਿਚ ਬਹੁਤ ਅਹਿੰਮ ਭੂਮਿਕਾ ਅਦਾ ਕਰਦੀ ਹੈ ।
ਡੀਏਪੀ ਫਸਲ ਦੇ ਵਿਕਾਸ ਦੇ ਸਾਰੇ ਸਮੇਂ ਅਤੇ ਵਿਕਾਸ ਚੱਕਰ ਦੌਰਾਨ ਵੀ ਫਾਸਫੋਰਸ ਪੋਸ਼ਕ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਫਸਲਾਂ ਦੀ ਨਾਇਟ੍ਰੋਜ਼ਨ ਤੇ ਸਲਫਰ ਦੀ ਮੁੱਢਲੀ ਜਰੂਰਤ ਨੂੰ ਪੂਰਾ ਕਰਦੀ ਹੈ ।ਇੱਫਕੋ ਦੀ ਡੀਏਪੀ ਇਕ ਸੰਪੂਰਣ ਪੋਸ਼ਕ ਪੈਕੇਜ਼ ਹੈ ਜਿਹੜੀ ਭਰਪੂਰ ਫਸਲ ਦੇ ਨਤੀਜ਼ੇ ਦਿੰਦੀ ਹੈ ।
ਪ੍ਰਮੁੱਖ ਫਾਇਦੇ
ਪੌਦੇ ਦੇ ਵਿਕਾਸ ਲਈ ਮਿਸ਼ਰਤ ਪੋਸ਼ਣ
ਇਹ ਜੜਾਂ ਦੇ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ ਅਤੇ ਪੌਦੇ ਦੇ ਵਿਕਾਸ ‘ਚ ਵੀ ਮਦਦ ਕਰਦਾ ਹੈ
ਇਹ ਸਿਹਤਮੰਦ ਤਨੇ (ਡੰਡੀ) ਦੇ ਜ਼ਿਆਦਾ ਸਿਹਤਮੰਦ ਵਿਕਾਸ ਲਈ ਮਦਦ ਕਰਦਾ ਹੈ ਅਤੇ ਪੈਦਾਵਾਰ ਨੂੰ ਹਰਾ ਭਰਾ ਬਣਾਉਂਦਾ ਹੈ

ਡੀਏਪੀ 18-46-0 ਕਿਵੇਂ ਵਰਤਿਆ ਜਾਵੇ
ਡੀਏਪੀ ਅਹਿੰਮ ਕਾਰਕਾਂ ਜਿਵੇਂ ਕਿ ਪਲੇਸਮੈਂਟ, ਅਨੁਪਾਤ ਅਤੇ ਫਸਲ-ਚੱਕਰ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਜਮੀਨ ਤੇ ਲਗਾਈ ਜਾਣੀ ਚਾਹੀਦੀ ਹੈ ।
ਡੀਏਪੀ ਜਾਂ ਤਾਂ ਕਾਸ਼ਤ ਤੋਂ ਪਹਿਲਾਂ ਬੀਜਣ ਦੌਰਾਨ, ਟਿਲਿੰਗ ਜਾਂ ਫੇਰ ਫਸਲਾਂ ਦੇ ਬੀਜਣ ਦੌਰਾਨ ਲਗਾਈ ਜਾ ਸਕਦੀ ਹੈ ।
ਖੁਰਾਕ ਫਸਲ ਤੇ ਮਿੱਟੀ ਮੁਤਾਬਕ ਹੋਣੀ ਚਾਹੀਦੀ ਹੈ (ਰਾਜ਼ ਦੀਆਂ ਆਮ ਸਿਫਾਰਿਸ਼ਾਂ ਮੁਤਾਬਕ)। ਇਹ ਸਲਾਹ ਦਿੱਤੀ ਜਾਂਦੀ ਹੈ ਕਿ DAP ਖੜ੍ਹੀਆਂ ਫਸਲਾਂ ਤੇ ਨਾ ਵਰਤੀ ਜਾਵੇ
ਇਹ ਬੀਜਾਂ ਦੇ ਨੇੜੇ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਡੀਏਪੀ ਮਿੱਟੀ ਵਿਚ ਸਮਾ ਜਾਂਦੀ ਹੈ ਅਤੇ ਇਹ ਮਿੱਟੀ ਦੀ PH ਬਾਬਤ ਆਰਜ਼ੀ ਖਾਰਾਪਣ ਮੁਹੱਈਆ ਕਰਵਾਉਂਦੀ ਹੈ ਜੋ ਇਸ ਤਰਾਂ ਫਸਲ ਚੱਕਰ ਦੇ ਮੁੱਡਲੇ ਵਿਕਾਸ ਸਮੇਂ ਦੌਰਾਨ ਖਾਦਾਂ ਦੇ ਬਿਹਤਰ ਜ਼ਜ਼ਬ ਹੋਣ ਵਿਚ ਮਦਦ ਕਰਦਾ ਹੈ