BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.

Listening voice...
ਸਾਡੇ 36,000 ਸਹਿਕਾਰੀ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦੇ ਮੁਸ਼ਕਲ ਕੰਮ ਦੇ ਨਾਲ ਉਦਾਹਰਣ ਵੱਜੋਂ ਆਉਂਦਾ ਹੈ ਅਗੁਵਾਈ ਕਰਨ ਦਾ ਮੌਕਾ ਵੀ । ਅਸੀਂ ਸਾਡੇ ਕਰਮਚਾਰੀਆਂ, ਸਾਥੀਆਂ ਤੇ ਗਾਹਕਾਂ ਦੀਆਂ ਸਿਰਫ ਇੱਛਾਵਾਂ ਨੂੰ ਹੀ ਪੂਰਾ ਕਰਨ ਵਿਚ ਹੀ ਵਿਸ਼ਵਾਸ ਨਹੀਂ ਕਰਦੇ, ਬਲਕਿ ਉਹਨਾਂ ਦੀ ਸੇਵਾ ਇਕ ਪ੍ਰੇਰਣਾ ਦੇ ਤੌਰ ਤੇ ਵੀ ਕਰਦੇ ਹਾਂ । ਜਦ ਇੱਫਕੋ ਜਿੱਤ ਪ੍ਰਾਪਤ ਕਰਦਾ ਹੈ, ਸਾਡੇ ਸਾਰੇ ਹਿੱਸੇਦਾਰ ਵੀ ਜਿੱਤਦੇ ਨੇ ਅਤੇ ਉਸ ਤੋਂ ਉੱਪਰ ਸਾਡੀ ਏਕਤਾ ਦੀ ਤਾਕਤ ਵੀ ਜਿੱਤਦੀ ਹੈ ।

ਪਿਛਲੇ 50 ਸਾਲਾਂ ਦੌਰਾਨ ਇੱਫਕੋ ਦੀ ਪਛਾਣ ਖਾਦ ਉਤਪਾਦਨ ‘ਚ ਇਸਦੀ ਉੱਤਮਤਾ ਸਦਕਾ ਹੋਈ ਹੈ, ਲੇਕਿਨ ਅਸੀਂ ਵਾਤਾਵਰਣ ਦੇ ਬਚਾਅ ਤੇ ਇਸਦੀ ਸਥਿਰਤਾ, ਸਾਡੇ ਕਰਮਚਾਰੀਆਂ ਲਈ ਸੁਰੱਖਿਅਤ ਮਹੌਲ ਬਣਾੳਣਾ, ਐੱੱਚ ਆਰ ਪ੍ਰਕਿਰੀਆਵਾਂ, ਉਰਜ਼ਾ ਦੀ ਸੰਭਾਲ ਤੇ ਕਾਰਬਨ ਫੁੱਟਪ੍ਰਿੰਟ ਦੇ ਘਟਾਉਣ, ਆਈਟੀ ਉੱਤਮਤਾ ਅਤੇ ਭਾਰਤੀ ਕਿਸਾਨਾਂ ਦੇ ਸਮਾਜਕ-ਆਰਥਿੱਕ ਵਿਕਾਸ ਵਿਚ ਸਾਡੇ ਯੋਗਦਾਨ ਬਾਬਤ ਕਈ ਸਨਮਾਨ ਜਿੱਤਣ ਸਦਕਾ ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ ।

ਇੱਫਕੋ ਦੇ ਦਾਇਰੇ ਵਿਚ ਉੱਚ ਪੱਧਰ ਦੇ ਸਨਮਾਨਾਂ ਵਿਚੋਂ ਕੁਝ ਹਨ
- ਅੰਤਰਰਾਸ਼ਟਰੀ ਖਾਦ ਐੱਸੋਸੀਏਸ਼ਨ ਇਨਾਮ
- ਖਾਦ ਐੱਸੋਸੀਏਸ਼ਨ ਆੱਫ ਇੰਡੀਆ ਇਨਾਮ
- ਆਈਬੀਐੱਮ ਇਨਾਮ
- ਗਰੀਨਟੈੱਕ ਵਾਤਾਵਰਣ ਉੱਤਮਤਾ ਇਨਾਮ
- ਸੀਆਈਆਈ ਵਾਤਾਵਰਣ ਸਭ ਤੋਂ ਉੱਤਮ ਅਮਲ ਇਨਾਮ
- ਸਹਿਕਾਰੀ ਉੱਤਮਤਾ ਲਈ ਸਹਿਕਾਰੀ ਗਲੋਬਲ ਇਨਾਮ
- ਰਾਸ਼ਟਰੀ ਉਰਜ਼ਾ ਸਥਿਰਤਾ ਇਨਾਮ
- ਪੀਆਰਐੱਸਆਈ ਇਨਾਮ