
ਭਾਰਤੀ ਖਾਦ ਉਦਯੋਗ ਦੇ ਮੋਹਰੀ
ਡਾ. ਉਦੇ ਸ਼ੰਕਰ ਅਵਸਥੀ ਨੇ ਸਹਿਕਾਰੀ ਲਈ ਤਬਦੀਲੀ ਦੇ ਨਵੇਂ ਯੁਗ ਦੀ ਸ਼ੂਰੂਆਤ ਕਰਦੇ ਹੋਏ 1993 ਵਿਚ ਇੱਫਕੋ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਦੇ ਤੌਰ ਤੇ ਇਸਦੀ ਲਗਾਮ ਆਪਣੇ ਹੱਥ ਵਿਚ ਲਈ ।
ਡਾ. ਯੂ.ਐੱਸ. ਅਵਸਥੀ

ਤਬਦੀਲੀ ਦਾ ਸੁਨੇਹਾ

ਪ੍ਰਤਿਸ਼ਠਾਵਾਨ ਬਨਾਰਸ ਹਿੰਦੂ ਯੂਨਿਵਰਸਟੀ ਤੋਂ ਇਕ ਕੈਮੀਕਲ ਇੰਜਨੀਅਰ, ਡਾ. ਅਵਸਥੀ ਦੁਨੀਆ ਦੇ ਇਕ ਮੰਨੇ-ਪ੍ਰਮੰਨੇ ਪੇਸ਼ੇਵਰ ਨੇ ਅਤੇ ਵਿਸ਼ਵ ਭਰ ‘ਚ ਕੈਮੀਕਲ ਖਾਦ ਸੈਕਟਰ ਵਿਚ ਉਹਨਾਂ ਦਾ ਸਿੱਕਾ ਹੈ । ਕਰੀਬ 5 ਦਹਾਕਿਆਂ ਦੇ ਆਪਣੇ ਤਜ਼ੁਰਬੇ ਨਾਲ, ਡਾ. ਅਵਸਥੀ ਇੱਫਕੋ ਨੂੰ ਖਾਦ ਦੇ ਉਤਪਾਦਨ ਵਿਚ ਵਿਸ਼ਵ ਪੱਧਰ ਦੇ ਇਕ ਆਗੂ ਬਣਾਉਣ ਵਿਚ ਸਹਾਇਕ ਰਹੇ ਨੇ ।

ਇਕ ਸੱਚੇ ਦੂਰਦਰਸ਼ੀ, ਡਾ. ਅਵਸਥੀ ਨੇ ਰਵਾਇਤੀ ਗਿਆਨ ਨਾਲ ਆਧੁਨਿਕ ਤਕਨੋਲੋਜ਼ੀ ਮਿਸ਼ਰਿਤ ਕਰਕੇ ਇੱਫਕੋ ਦੇ ਵਿਕਾਸ ਨੂੰ ਰਸਤੇ ਤੇ ਲਿਆਂਦਾ ਹੈ । ਉਹਨਾਂ ਦੇ ਸਮੇਂ ‘ਚ ਇੱਫਕੋ ਦੀ ਉਤਪਾਦਨ ਸਮੱਰਥਾ ਨੇ 292% ਤੱਕ ਵੱਧ ਕੇ ਸਾਲਾਨਾ 75.86 ਲੱਖ ਮੀਟਰਿਕ ਟਨ ਨੂੰ ਛੋਹਿਆ ਹੈ : ਸਿਰਫ 20 ਸਾਲਾਂ ਦੇ ਥੋੜ੍ਹੇ ਸਮੇਂ ਵਿਚ ਹੀ ਨੈੱਟ ਵਰਥ 688% ਤੱਕ ਵੱਧਿਆ ਹੈ ਜਦ ਕਿ ਟਰਨਅੋਵਰ ਦਾ ਵਾਧਾ 2095% ਤੋਂ 20846 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ

‘ਲੋਕਾਂ ਦੇ ਇਕ ਸੀਈਅੋ’, ਡਾ. ਅਵਸਥੀ ਮਨੁੱਖੀ ਵਿਸ਼ਵਾਸ ਦੀ ਤਾਕਤ ਵਿਚ ਪੱਕਾ ਯਕੀਨ ਰੱਖਦੇ ਨੇ । ਉਹ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਦੇ ਰਹੇ ਨੇ ਕਿ ਵਿੱਤੀ ਵਿਕਾਸ ਦੇ ਫਲ ਪਿਰਾਮਡ ਦੇ ਥੱਲੇ ਤੱਕ ਪਹੁੰਚਣ । ਇਸ ਪ੍ਰਕਿਰੀਆ ਵਿਚ ਉਹ ਵਿਭਿੰਨ ਫਾਇਦੇ-ਲਈ ਤੇ ਫਾਇਦੇ-ਤੋਂ-ਮੁਕਤ ਪਹਿਲਾਂ ਰਾਹੀਂ ਅਤੀ ਆਧੁਨਿਕ ਵਿੱਤੀ ਅਮਲਾਂ ਨੂੰ ਕਿਸਾਨ ਦੀ ਦੇਹਲੀ ਤੱਕ ਲੈਕੇ ਗਏ ਨੇ ਤਾਂ ਜੁ ਉੁਹ ਆਪਣੇ ਉਤਪਾਦ ਲਈ ਸਭ ਤੋਂ ਵਧੀਆ ਕੀਮਤ ਪ੍ਰਾਪਤ ਕਰਨ ।
ਇੱਫਕੋ ਦੀ ਆਧੁਨਿਕਾ ਮੁਹਿੰਮ
ਪੇਸੇਵਰਤਾ ਤੇ ਪਾਰਦਰਸਤਾ ਨੂੰ ਪ੍ਰੁੁੇਰਿਤ ਕਰਨਾ
ਡਾ. ਅਵਸਥੀ ਨੇ ਇੱਫਕੋ ਦੀ ਤਬਦੀਲੀ ਨੂੰ ਦੁਨੀਆ ਭਰ ‘ਚ ਇਕ ਮੱਨੇ-ਪ੍ਰਮੱਨੇ, ਪੇਸ਼ੇਵਰ ਪ੍ਰਬੰਧਨ, ਸਹਿਕਾਰੀ ਸਮੂਹ ਇੰਟੂ ਸ਼ੁਰੂ ਕੀਤਾ ਹੈ । ਉਹਨਾਂ ਨੇੁ ਸਾਰੇ ਮੌਜੂਦਾ ਸਿਸਟਮਾਂ ਨੂੰ ਸੁਚਾਰੂ ਕਰਦਿਆਂ ਤੇ ਉਹਨਾਂ ਨੂੰ ਪਾਰਦਰਸ਼ੀ ਬਣਾਉਂਦਿਆਂ ਅਧਿਕਾਰੀਆਂ ਨੂੰ ਤਬਦੀਲੀ ਦੀ ਅਗੁਵਾਈ ਲਈ ਅਧਿਕਾਰ ਦਿੱਤੇ ਹਨ ।
ਉਤਪਾਦਕ ਕੁਸ਼ਲਤਾ ਨੂੰ ਵਧਾਉਣਾ
ਡਾ. ਅਵਸਥੀ ਨੇ ਪੋਸਟ-ਉਦਾਰੀਕਰਨ ਯੁੱਗ ਵਿਚ ਪ੍ਰਤੀਯੋਗੀ ਬਣੇ ਰਹਿਣ ਲਈ ‘ਵਿਜ਼ਨ 2020’ ਦੀ ਸਕ੍ਰਿਪਟ ਤਿਆਰ ਕੀਤੀ । ਉਹਨਾਂ ਦੀਆ ਕੋਸ਼ਿਸ਼ਾਂ ਵਿਚ ਸ਼ਾਮਲ ਸਨ ਉਰਜ਼ਾ-ਬੱਚਤ ਕਰਨ ਵਿਭਿੰਨ ਵਾਲੇ ਪ੍ਰੋਜੈਕਟ, ਯੂਰੀਆ ਪਲਾਂਟਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਨੈਵਥ ਤੇ ਆਧਾਰਿਤ ਇਕਾਈਆਂ ਨੂੰ ਗੈਸ ਤੇ ਆਧਾਰਿਤ ਇਕਾਈਆਂ ਵਿਚ ਤਬਦੀਲ ਕਰਨਾ, ਅੋਪਰੇਸ਼ਨਲ ਕੁਸ਼ਲਤਾ ਦੀ ਵੱਧੋ ਵੱਧ ਬਿਹਤਰੀ ਅਤੇ ਇਸਨੂੰ ਸਭ ਤੋਂ ਉੱਚੇ ਅੰਤਰਰਾਸ਼ਟਰੀ ਮਿਆਰਾਂ ਦੇ ਸਮਾਨ ਲੈਕੇ ਆਉਣਾ ।
ਵਪਾਰ ਦੀ ਵਿਭਿੰਨਤਾ
ਡਾ. ਅਵਸਥੀ ਦੀ ਅਗੁਵਾਈ ਹੇਠ ਇੱਫਕੋ ਨੇ ਵਪਾਰ ਦੀਆਂ ਅਨੇਕ ਲਾਇਨਾਂ ‘ਚ ਕਦਮ ਰੱਖੇ ਅਤੇ ਇਸਨੇ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਰਣਨੀਤਕ ਨਿਵੇਸ਼ ਕੀਤੇ । ਉਹਨਾਂ ਦੇ ਸਮੇਂ, ਇੱਫਕੋ ਨੁੇ ਗਰੀਬਾਂ ਅਤੇ ਸਮੁੱਚੇ ਤੌਰ ਤੇ ਸਮਾਜ਼ ਦੇ ਭਲੇ ਤੇ ਬਿਹਤਰੀ ਵਾਸਤੇ ਕੰਮ ਕਰਨ ਲਈ ਲਾਭ-ਮੁਕਤ ਸੰਸ਼ਥਾਵਾਂ ਦੀ ਵੀ ਸਥਾਪਨਾ ਕੀਤੀ ।
ਇੱਫਕੋ ਦੇ ਅੋਪਰੇਸ਼ਨਜ਼ ਦੇ ਖੇਤਰ
-
ਖਾਦਾਂ
-
ਆਮ ਬੀਮਾ
-
ਲੌਜ਼ਿਟਿਕਸ
-
ਕਿਸਾਨ ਐੱਸਈਜ਼ੈਡ
-
ਪੇਂਡੂ ਖੁਦਰਾ
-
ਵਿਭਿੰਂਨ ਚੀਜ਼ਾਂ ਦੀ ਆੱਨਲਾਇਨ ਅਦਲਾ-ਬਦਲੀ
-
ਪੇਂਡੂ ਟੈਲੀਕਾਮ
-
ਜੈਵਿਕ ਖੇਤੀ-ਇੰਨਪੁਟ
-
ਪੇਂਡੂ ਸੂਖਮ ਵਿੱਤ
-
ਜੱਮਾਏ ਹੋਏ ਭੋਜਨ
-
ਐੱਗਰੋ ਕੈਮੀਕਲਜ਼

ਇੱਫਕੋ ਨ ਗਲੋਬਲ ਨਕਸ਼ੇ ਤੇ ਲਿਆਉਣ
ਇੱਫਕੋ ਨ ਗਲੋਬਲ ਨਕਸ਼ੇ ਤੇ ਲਿਆਉਣ ਬਾਬਤ ਡਾਕਟਰ ਅਵਸਥੀ ਦੀ ਦੂਦਰਸ਼ਤਾ ਤੇ ਪ੍ਰੇਰਣਾ ਦਾ ਨਤੀਜ਼ਾ ਰਿਹਾ ਹੈ ਅੋਮਾਨ, ਜ਼ੌਰਡਨ ਤੇ ਦੁਬਈ ਵਿਖੇ ਖਾਦਾਂ ਤੋਂ ਦੇ ਦਾਇਰੇ ਤੋਂ ਵੀ ਪਰੇ ਵਿਭਿੰਨ ਸੰਯੁਕਤ ਉੱਦਮ

ਲੋਕਾਂ ਦਾ ਸੀਈਅੋ
ਡਾਕਟਰ ਅਵਸਥੀ ਦੀ ਅਸਲ ਸਫਲਤਾ ਉਸ ਵਿਸ਼ਵਾਸ ਵਿਚ ਦੇਖੀ ਜਾ ਸਕਦੀ ਹੈ ਜਿਹੜਾ ਕਿਸਾਨਾਂ ਨੇ ਉਹਨਾਂ ਤੇ ਵਿਅਕਤ ਕੀਤਾ ਹੈ । ਉਹਨਾਂ ਦੀ ਗਾਈਡੈਂਸ ਹੇਠ ਸਦੱਸਾਂ ਦੀ ਸੰਖਿਆ 5.5 ਕਰੋੜ ਤੱਕ ਵਧ ਗਈ ਹੈ । 36,000 ਸਹਿਕਾਰੀ ਸਭਾਵਾਂ ‘ਚ ਕਿਸਾਨ ਇੱਫਕੋ ਨੂੰ ਦੁਨੀਥਾ ਦੇ ਸਭ ਤੋਂ ਵੱਡੇ ਸਹਿਕਾਰੀਆਂ ‘ਚੋਂ ਇਕ ਬਣਾਉਂਦੇ ਨੇ ਅਤੇ ਪੇਂਡੂ ਭਾਰਤ ਦਾ ਇਕ ਘਰੇਲੂ ਨਾਮ ਵੀ ।

ਆਮ ਤੌਰ ਤੇ ਇਕ ਵਿਸ਼ਲੇਸ਼ਣਾਤਮਕ ਤੇ ਬੁੱਧੀਮਾਨ ਦਿਮਾਗ ਵਾਲੇ, ਡਾ. ਅਵਸਥੀ ਦੀ ਪਸੰਦ ਫਾਇਨ ਆਰਟਸ ਵੀ ਹੈ । ਭਾਰਤੀ ਕਲਾਤਮਕ ਮਾਸਟਰਪੀਜ਼ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੇ ਇੱਫਕੋ ਵਿਖੇ ਆਪਣੀ ਤਰਾਂ ਦੇ ਇਕ ਖਜ਼ਾਨੇ ਦੀ ਸਥਾਪਨਾ ਕੀਤੀ ਹੈ ਅਤੇ ਭਾਰਤੀ ਸਾਹਿੱਤ ਨੂੰ ਅੱਗੇ ਵਧਾਉਣ ਲਈ ਇਕ ਇਨਾਮ ਦੀ ਵੀ ਸਥਾਪਨਾ ਵੀ ਕੀਤੀ ਹੈ ।ਡਾ. ਅਵਸਥੀ ਇੱਫਕੋ ਦੇ ਸੀਈਅੋ ਦੇ ਤੌਰ ਤੇ ਸੇਵਾ ਕਰਨਾ ਜਾਰੀ ਰੱਖ ਰਹੇ ਨੇ ਅਤੇ ਭਾਰਤ ਵਿਚ ਸਹਿਕਾਰੀ ਅੰਦੋਲਨ ਦੇ ਝੰਡੇ ਨੂੰ ਸਭ ਤੋਂ ਉੱੇਚੇ ਪੱਧਰੇ ਤੇ ਚੁੱਕੀ ਫਿਰਦੇ ਨੇ
ਇੱਫਕੋ ਦੇ ਬਾਨੀ ਪਿਤਾ
ਇਕ ਸੱਚੇ ਮੋਢੀ, ਸ਼੍ਰੀ ਪਾਲ ਪੋਥਨ ਨੇ ਇੱਫਕੋ ਦੇ ਪਹਿਲੇ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਸਹਿਕਾਰੀ ਸਭਾ ਲਈ ਇਕ ਠੋਸ ਨੀਂ ਰੱਖੀ
(1916-2004)

ਭਾਰਤੀ ਖਾਦ ਉਦਯੋਗ ਦੀ ਗਾਇਡਿੰਗ ਲਾਇਟ
8 ਜਨਵਰੀ 1916 ਨੂੰ ਪੈਦਾ ਹੋਏ ਸ਼੍ਰੀ ਪਾਲ ਪੋਥਨ ਨੇ 1935 ਵਿਚ ਮਦਰਾਸ ਵਿਸ਼ਵਿਦਿਲਾਐ ਤੋਂ ਗਰੈਜ਼ੁਏਸ਼ਨ ਕੀਤੀ, 1940 ਵਿਚ ਮੈਸੂਰ ਵਿਸ਼ਵਿਦਿਲਾਐ ਤੋਂ ਆਪਣੀ ਸਿਵਲ ਇੰਜਨੀਅਰਿੰਗ ਪੂਰੀ ਕੀਤੀ ਅਤੇ ਇੰਡੀਅਨ ਇੰਸਟੀਚੁਯੂਟ ਆੱਫ ਤਕਨੋਲੋਜ਼ੀ ਰੁੜਕੀ ਤੋਂ ਇਲੈਕਟ੍ਰੀਕਲ ਇੰਜ਼ਨੀਅਰਿੰਗ ਕੀਤੀ । ਉਹਨਾੰ ਨੇ 1965-66 ਵਿਚ ਕੋਲੋੰਬੇ ਪਲਾਨ ਤਹਿਤ ਇਕ ਐਡਵਾਂਸਡ ਕੋਰਸ ਵੀ ਕੀਤਾ ਸੀ |
ਇਕ ਉਦਯੋਗਪਤੀ ਤੇ ਭਾਰਤ ‘ਚ ਖਾਦ ਉਦਯੋਗ ਦੇ ਮੋਢੀਆੰ ਚੋਂ ਇਕ, ਸ਼੍ਰੀ ਪਾਲ ਪੋਥਨ ਨੇ ਭਾਰਤ ਵਿਚ ਤਿੰਨ ਵੱਡੇ ਪੱਧਰ ਦੀਆਂ ਖਾਦ ਉਤਪਾਦਨ ਫਰਮਾਂ ਦੀ ਨੀੰ ਰੱਖੀ ਤੇ ਇਹਨਾਂ ਨੂੰ ਰਸਤੇ ਤੇ ਲੈਕੇ ਆਏ ।ਸ਼੍ਰੀ ਪਾਲ ਪੋਥਨ ਨੇ 1944 ਵਿਚ 1944 ‘ਚ ਇਕ ਸੀਨਅਰ ਪ੍ਰਬੰਧਨ ਅਹੁਦੇ ਦੇ ਤੋਰ ਤੇ ਸ਼ੁਰੂ ਕੀਤਾ, 1965 FACT Engineering and Design Organisation (FEDO) ਦੀ ਸਥਾਪਨਾ ਕੀਤੀ ਅਤੇ ਅੰਤ ਵਿਚ ਤਿੰਨ ਸਾਲ ਬਾਅਦ 1968‘c Indian Farmers Fertiliser Cooperative (IFFCO) ਵਿਖੇ ਇਸਦੇ ਫਾਉਂਡਿੰਗ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਇਸ ਵਿਚ ਦਾਖਲ ਹੋਏ ।
ਸ਼੍ਰੀ ਪਾਲ ਪੋਥਨ ਨੇ ਸਹਿਕਾਰੀਆਂ ਲਈ ਮੂਲ ਕਦਰਾਂ ਕੀਮਤਾਂ ਤੇ ਸਿੱਧਾਂਤ ਸੈੱਟ ਕਰਨ ਵਾਸਤੇ ਇੱਫਕੋ ਦੇ ਵਿਕਾਸ ਲਈ ਇਕ ਮਜਬੂਤ ਨੀਂ ਰੱਖੀ ਜਿਹਨਾਂ ਸਦਕਾ ਕਿਸਾਨਾਂ ਦੀ ਉੱਨਤੀ ਲਈ ਇਸ ਬਾਬਤ ਮੁੱਖ ਦਿਸ਼ਾ-ਨਿਰਦੇਸ਼ ਰੱਖੇ ਗਏ। ਉਹਨਾਂ ਨੂੰ ਭਾਰਤੀ ਖੇਤੀਬਾੜੀ ਸੈਕਟਰ ‘ਚ ਆਪਣੀਆਂ ਗੇਮ-ਤਬਦੀਲੀ ਵਾਲੀਆਂ ਭੂਮਿਕਾਵਾਂ ਲਈ ਭਾਰਤ ਦਾ ਸਭ ਤੋਂ ਵੱਡਾ ਚੌਥਾ ਇਨਾਮ ਦਿੱਤਾ ਗਿਆ ਸੀ |

ਇੱਫਕੋ ਵੱਲੋਂ ਸ਼੍ਰੀ ਪਾਲ ਪੋਥਨ ਨੂੰ ਯਾਦ ਰੱਖਣ ਦਾ ਤਰੀਕਾ
ਸ਼੍ਰੀ ਪਾਲ ਪੋਥਨ ਨੂੰ ਆਪਣਾ ਪਿਆਰ ਤੇ ਧੰਨਵਾਦ ਦਰਸ਼ਾਉਣ ਦੇ ਤਰੀਕੇ ਦੇ ਤੌਰ ਤੇ ਇੱਫਕੋ ਪਰਿਵਾਰ ਨੇ ਅਨੋਲਾ ਵਿਖੇ ਟਾਉਨਸ਼ਿਪ ਦਾ ਨਾਮ ‘ਪਾਲ ਪੋਥਨ ਨਗਰ’ ਰੱਖਿਆ ਹੈ । ਇੱਫਕੋ ਤੇ ਸਮਾਜ਼ ਲਈ ਉਹਨਾਂ ਦੇ ਬੇਮਿਸਾਲ ਯੋਗਦਾਨ ਬਾਬਤ ਹਮੇਸ਼ਾ ਯਾਦ ਰੱਖਿਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਸਮਰਣ-ਪੱਤਰ ।
ਕਿਸਾਨਾਂ ਨਾਲ ਗੱਲ ਬਾਤ ਕਰਦੇ ਹੋਏ ਸ਼੍ਰੀ ਪਾਲ ਪੋਥਨ
SRI ਪਾਲ ਪੋਥਨ ਦੀਆਂ ਕਿਸਾਨਾਂ ਨਾਲ ਗੱਲ ਬਾਤ ਕਰਨ ਦੌਰਾਨ ਸਭ ਤੋਂ ਪਹਿਲੀਆਂ ਤਸਵੀਰਾਂ ‘ਚੋਂ ਇਕ

ਆਪਣੇ ਕੈਰੀਅਰ ਦੌਰਾਨ ਸ਼੍ਰੀ ਪਾਲ ਪੋਥਨ ਨੇ ਕਈ ਖੋਜ਼ ਤੇ ਤਕਨੀਕੀ ਪਰਚੇ ਲਿਖੇ ਅਤੇ ਕਈ ਮਾਹਰ ਸਭਾਵਾਂ ਦੀ ਅਗਵਾਈ ਕੀਤੀ ।ੳਹ ਪੁਰਾਤੱਤਵ, ਵਾਸਤੁਕਲਾ, ਇਤਿਹਾਸ, ਸਾਹਿੱਤ ਤੇ ਖੇਡਾਂ ਵਿਚ ਆਪਣੀ ਗਹਿਰੀ ਦਿਲਚਸਪੀ ਲਈ ਜਾਣੇ ਜਾਂਦੇ ਸਨ ।