
ਬਾਗਵਾਨੀ ਦੇ ਸ਼ਹਿਰੀ ਉਤਸ਼ਾਹੀਆਂ ਦੀਆਂ ਵਧ ਰਹੀਆਂ ਜਰੁਰਤਾਂ ਦੀ ਪੂਰਤੀ ਕਰੇਗੀ
ਨਵੀਂ ਦਿੱਲੀ, ਜੂਨ 2020: ਇੱਫਕੋ ਦੀ ਇਕ ਸਹਿਯੋਗੀ, ਐਕੁਯਾ ਜੀਟੀ - ਦੁਨੀਆ ਦੀ ਸਭ ਤੋਂ ਵੱਡੀ ਸਹਿਕਾਰੀ ‘ਇੰਡੀਅਨ ਫਾਰਮਰਜ਼ ਫਰਟਾਲਾਇਜ਼ਰ ਕੋਆਪਰੇਟਿਵ ਲਿਮਿਟਡ’ ਬਰਾਂਡ ਨਾਮ ‘ਇੱਫਕੋ ਅਰਬਨ ਗਾਰਡਨਜ਼’ ਤਹਿਤ ਸਹਿਰੀ ਉਤਸ਼ਾਹੀਆਂ ਦੀ ਮਦਦ ਲਈ ਆਪਣੇ ਲਾਭਕਾਰੀ, ਅਸਰਦਾਰ ਤੇ ਵਰਤੋਂ ਲਈ ਆਸਾਨ ਖਾਸ ਅਰਬਨ ਗਾਰਡਨਿੰਗ ਉਤਪਾਦ ਰੇਂਜ਼ ਦੇ ਉਤਪਾਦਾਂ ਦੀ ਸ਼ੁਰੂਆਤ ਨਾਲ ਸ਼ਹਿਰੀ ਬਾਗਵਾਨੀ ਤੇ ਹਮਲਾਵਰ ਹੋਈ ਹੈ
ਇਹਨਾਂ ਉਤਪਾਦਾਂ ਦੀ ਖੋਜ਼ ਅਤੇ ਇਹ ਉਤਪਾਦ ‘ਐਕੁਆਗਰੀ ਪ੍ਰੋਸੈਸਿੰਗ ਪ੍ਰਾਇਵੇਟ ਲਿਮਿਟਡ’ ਦੁਆਰਾ ਮਾਂਮਾਂਦੁਰੈਈ ਤਾਮਿਲ ਨਾਡੂ ਵਿਖੇ ਆਪਣੀ ਉੱਨਤ ਇਕਾਈ R&D ਵਿਚ ਵਿਕਸਿਤ ਕੀਤੇ ਗਏ ਨੇ ।‘ਐਕੁਆਗਰੀ ਪ੍ਰੋਸੈਸਿੰਗ ਪ੍ਰਾਇਵੇਟ ਲਿਮਿਟਡ’ ਇੱਫਕੋ ਦੀ ਇਕ ਸਹਿਯੋਗੀ ਸੰਸਥਾ ਹੈ । ਇਕਾਈ DSIR ਦੁਆਰਾ ਮੰਜੂਰ ਕੀਤੀ ਗਈ ਹੈ ਅਤੇ ਇਹ ‘ਇੰਡੀਅਨ ਸਾਇੰਸ ਸਿਸਟਮ’ ਨਾਲ ਨੇੜਿਉਂ ਕੰਮ ਕਰਦੀ ਹੈ । ਇਹਨਾਂ ਸ਼ਹਿਰੀ ਉਤਪਾਦਾਂ ਦਾ ਨਿਰਮਾਣ ਤੇ ਉਹਨਾਂ ਦੀ ਮਾਰਕੀਟਿੰਗ ਇਸਦੀ ਸਬਸਿਡੀਅਰੀ ‘ਐਕੁਆਗਰੀ ਗ੍ਰੀਨਟੈੱਕ ਪ੍ਰਾਈਵੇਟ ਲਿਮਿਟਡ’ ਦੁਆਰਾ ਕੀਤੀ ਜਾਂਦੀ ਹੈ।
ਇਹ ਸ਼ਹਿਰੀ ਬਾਗਵਾਨੀ ਦੇ ਵਰਤੋਂਕਾਰਾਂ ਲਈ ਅਸਰਦਾਰ ਤੇ ਆਸਾਨ ਹੱਲ ਮੁਹੱਈਆ ਕਰਵਾਉਂਦੇ ਨੇ ਜਿਹੜੇ ਆਪਣੇ ਪੌਦਿਆਂ ਦੀ ਤੰਦਰੁਸਤੀ ਦੀ ਦੇਖਭਾਲ ਕਰਦੇ ਹਨ । ਸ਼ੁਰੂਆਤੀ ਪੇਸ਼ਕਸ਼ ਵਿਚ ਹਨ ਸੱਤ ਵਾਤਾਵਰਣ ਦੋਸਤਾਨਾ ਉਤਪਾਦ, ਜਿਹਨਾਂ ਵਿਚ ਜਲਦ ਹੀ ਹੋਰ ਵੀ ਜੋੜੇ ਜਾਣਗੇ । ਉਤਪਾਦਾਂ ਬਾਬਤ ਹੋਰ ਵੇਰਵੇ www.aquagt.in ਤੇ ਪਾਏ ਜਾ ਸਕਦੇ ਨੇ । ਪੌਸ਼ਟਿਕਤਾ ਨਾਲ ਲੈਸ ਉਤਪਾਦ ਨੇ – Seaweed Fortified Vermicompost, Protect + - Neem & Bio-Pesticide Based Plant Protection, Magic Soil – All purpose Potting Soil, Sea Secret – Growth and Plant Stress Tolerance Enhancer, Green Diet – Instant plant Food, Life Pro – Cut Flower Life Extender, Bokashi – Kitchen Waste Decomposer.
ਇਸ ਵਿਕਾਸ ਬਾਬਤ ਇੱਫਕੋ ਦੇ ਐੱਮਡੀ ਡਾਕਟਰ ਯੂ.ਐੱਸ. ਅਵਸਥੀ ਨੇ ਕਿਹਾ, “52 ਤੋਂ ਵੱਧ ਸਾਲਾਂ ਤੱਕ ਭਾਰਤੀ ਕਿਸਾਨਾਂ ਦੀ ਸੇਵਾ ਕਰਨ ਤੋਂ ਬਾਅਦ, ਹੁਣ ਸਾਡੀ ਇਕ ਸਹਿਯੋਗੀ ਸੰਸਥਾ ਐਕੁਆਜੀਟੀ ਸ਼ਹਿਰੀ ਗਾਹਕਾਂ ਦੀਆਂ ਬਾਗਵਾਨੀ ਦੀਆਂ ਜਰੂਰਤਾਂ ਦੀ ਪੂਰਤੀ ਨਾਲ ਉਹਨਾਂ ਨਾਲ ਜੁੜ ਰਹੀ ਹੈ” । ਇਹ ਸ਼ਹਿਰੀ ਖੇਤਰਾਂ ‘ਚ ਇੱਫਕੋ ਦੀ ‘ਗੋ ਗਰੀਨ ਡਰਾਇਵ’ ਨੂੰ ਵਧਾਵੇਗੀ। ਉਹਨਾਂ ਨੇ ਅੱਗੋਂ ਹੋਰ ਕਿਹਾ ਕਿ ਸ਼ਹਿਰੀ ਬਾਗਵਾਨੀ ਲਈ ਉਤਪਾਦਾਂ ਦੀ ਇਸ ਨਵੀਂ ਰੇਂਜ ਨਾਲ ਅਸੀਂ ਖੁਸ਼ ਤੇ ਰੋਮਾਂਚਿਤ ਹਾਂ । ਬਾਗਵਾਨੀ ਬਾਬਤ ਸ਼ਹਿਰੀ ਆਬਾਦੀ ਦੀ ਦਿਲਚਸਪੀ ਵਧ ਰਹੀ ਹੈ ਅਤੇ ਉਹ ਆਪਣੇ ਬਗੀਚਿਆਂ ਬਾਬਤ ਮਿੱਟੀ ਲਈ ਪੌਸ਼ਟਿਕਾਂ ਨਾਲ ਲੈਸ ਰੈਡੀਮੇਡ ਵਿਸ਼ਵਾਸਯੋਗ ਤੇ ਮਿਆਰੀ ਇੰਨਪੁਟ ਭਾਲਦੇ ਹਨ ।
ਇਹ ਨੋਟ ਕਰਨਾ ਅਹਿੰਮ ਹੋ ਜਾਂਦਾ ਹੈ ਕਿ ਭਾਰਤ ਵਿਚ ਬਾਗਵਾਨੀ ਉਤਪਾਦਾਂ ਦਾ ਸਾਈਜ਼ ਅੰਦਾਜ਼ਨ 10,000 ਕਰੋੜ ਰੁਪਏ ਹੈ ਜਿਸ ਵਿਚ 50% ਹਿੱਸਾ ਪੌਦਿਆਂ ਲਈ ਰੱਖਿਆ ਗਿਆ ਹੈ। ਪੌਦਿਆਂ ਦੀ ਦੇਖਭਾਲ ਦੇ ਉਤਪਾਦ ਕੁੱਲ ਮਾਰਕੀਟ ਦਾ ਕਰੀਬ 15% ਹਿੱਸਾ ਹਨ ਜਦ ਕਿ ਬਾਕੀ ਬਰਤਨਾਂ, ਸੰਦਾ ਅਤੇ ਬਾਗ ਦੀ ਸਜ਼ਾਵਟ ਲਈ ਹੈ ।
ਇਹ ਨਵੇਂ ਉਤਪਾਦ ਇੱਫਕੋ ਦੇ ਸ਼ੁਰੂ ਕੀਤੇ ਗਏ ਨਵੇਂ ਈ-ਕਮੱਰਸ ਮੰਚ www.iffcobazar.in ਤੇ ਆੱਨਲਾਈਨ ਉਪਲੱਬਧ ਹਨ ਅਤੇ NCR ਖੇਤਰ ਵਿਚ ਚੁਣੀਂਦਾ ਨਰਸਰੀਆਂ ਵਿਚ ਵੀ । ਅਸੀਂ ਦੇਸ਼ ਭਰ ਵਿਚ ਚੈਨਲਾਂ ਦੁਆਰਾ ਵੱਖ ਵੱਖ ਬਿੰਦੂਆਂ ਰਾਹੀਂ ਉਪਲੱਬਧਤਾ ਨੂੰ ਵਧਾਵਾਂਗੇ । ਕੰਪਨੀ ਤਕਨੀਕੀ ਅਤੇ ਵੰਡ ਸਹਿਯੋਗ ਲਈ ਖੁਲ੍ਹੀ ਹੈ । Aqua Agri ਦੇ MD Mr. Abhiram Seth ਨੇ ਕਿਹਾ ਕਿ ਸਮਾਂ ਪਾਕੇ ਅਸੀਂ ਅੰਤਮ ਗਾਹਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਹੋਰ ਵਿਸ਼ੇਸ਼ ਉਤਪਾਦ ਅਤੇ ਬਾਗਵਾਨੀ ਸਹਾਇਤਾ (ਏਡਜ਼) ਵਿਕਸਿਤ ਤੇ ਸ਼ੁਰੂ ਕਰਨਾ ਜਾਰੀ ਰੱਖਾਂਗੇ
ਤਕਨੀਕੀ ਜਾਣਕਾਰੀ ਲਈ
+91-96678-98069 ਤੇ ਸੰਪਰਕ ਕਰੋ,
ਈਮੇਲ: info@aquagt.in
ਦੁਆਰਾ ਜਾਰੀ ਕੀਤਾ ਗਿਆ:
ਮਾਰਕੀਟਿੰਗ ਤੇ ਕਮਨੀਕੇਸ਼ਨਜ਼,
ਐਕੁਯਾ ਜੀਟੀ