
-
ਪ੍ਰਮੁੱਖ ਗਤੀਵਿਧੀ
ਸੀਵੀਡ ਤੇ ਆਧਾਰਿਤ ਉਤਪਾਦਾਂ ਦਾ ਨਿਰਮਾਣ
-
ਕਾਰਪੋਰੇਟ ਦਫਤਰ
ਤਾਮਿਲ ਨਾਡੂ
-
IFFCO's ਸ਼ੇਅਰਹੋਲਡਿੰਗ
50%
ਖੇਤੀ ਬਾੜੀ ਲਈ ਸੀਵੀਡ
ਐਕੁਯਾਐਗਰੇ ਪ੍ਰੋਸੈਸਿੰਗ ਪ੍ਰਾਈਵੇਟ ਲਿਮਿਟਡ (ਐਕੁਯਾਐਗਰੀ) ਖੇਤੀ ਬਾੜੀ, ਪਸ਼ੂ ਪਾਲਣ ਅਤੇ ਭੋਜਨ ਪ੍ਰੋਸੈਸਿੰਗ ਵਿਚ ਵਰਤੋਂ ਲਈ ਸੀਵੀਡ ਤੇ ਆਧਾਰਿਤ ਜੈਵਿਕ ਉਤਪਾਦਾਂ ਦੇ ਨਿਰਮਾਣ ਵਿਚ ਰੁਝੀ ਹੋਈ ਹੈ । 2017 ਵਿਚ ਇੱਫਕੋ ਨੇ ਪੂਰੀ ਤਰਾਂ ਨਾਲ ਆਪਣੀ ਖੁਦ ਦੀ ਸਹਿਯੋਗੀ ਇੱਫਕੋ ਈ-ਬਾਜ਼ਾਰ ਲਿਮਿਟਡ ਰਾਹੀਂ ਐਕੁਯਾਐਗਰੀ ਪ੍ਰੋਸੈਸਿੰਗ ਪ੍ਰਾਈਵੇਟ ਲਿਮਿਟਡ ਦੇ 50% ਸ਼ੇਅਰ ਲੈ ਲਏ।
ਐਕੁਯਾਐਗਰੀ ਦੀ ਪ੍ਰੋਸੈਸਿੰਗ ਇਕਾਈ ਮਾਂਨਾਮਾਦੁਰਾਈ, ਤਾਮਿਲ ਨਾਡੂ ਵਿਖੇ ਸਥਿੱਤ ਹੈ ਅਤੇ ਇਹ ਖੇਤਰ ਵਿਚ ਸਥਾਨਕ ਸੈਲਫ-ਹੈਲਪ ਸਮੂਹਾਂ ਨੂੰ ਸੀਵੀਡ ਦੀ ਖੇਤੀ ਵਿਚ ਲਗਾਉਂਦੀ ਹੈ । ਸੀਵੀਡ ਦੇ ਅਰਕ ਦੇ ਉਤਪਾਦਨ ਲਈ ਤਕਨੀਕ ਭਾਰਤ ਸਰਕਾਰ ਦੇ ਅਦਾਰੇ Laboratory of Council of Scientific and Industrial Research (CSIR) ਦੇ ਸੰਘਟਕ Central Salt & Marine Chemical Research Institute (CSMCRI), ਵੱਲੋਂ ਲਾਇਸੈਂਸ ਕੀਤੀ ਗਈ ਹੈ ।
ਇੱਫਕੋ ਦੀ ਯੋਜਨਾ ਹੈ ਫਾਰਮਿੰਗ ਅਤੇ ਘਰੇਲੂ ਬਾਗਵਾਨੀ ਦੇ ਖਰੀਦਦਾਰਾਂ ਨੂੰ ਦਿਮਾਗ ਵਿਚ ਰੱਖ ਕੇ ਫਸਲ ਦੇ ਪੌਸ਼ਟਿਕਾਂ ਅਤੇ ਬਚਾਅ ਲਈ ਗੈਰ-ਕੈਮੀਕਲ ਜੈਵਿਕ ਉਤਪਾਦਾਂ ਦੀ ਇਕ ਰੇਂਜ ਦੀ ਸ਼ੁਰੂਆਤ ਕਰਨਾ ।