


ਬੋਰੋਨ 20%
ਬੋਰੋਨ ਇਕ ਸੂਖਮ ਪੌਸ਼ਿਟਕ ਤੱਤ ਹੈ ਜਿਹੜਾ ਫਸਲਾਂ ਦੇ ਫੁੱਲ ਤਿਆਰ ਹੋਣ ਅਤੇ ਉਹਨਾਂ ਦੇ ਫਲਾਂ ਦੀ ਸੈਟਿੰਗ ਲਈ ਜਰੂਰੀ ਹੁੰਦਾ ਹੈ । ਇੱਫਕੋ ਬੋਰੋਨ (Di Sodium Tetra Borate Penta Hydrate) (B 14.5%) ਅਸਰਦਾਰ ਢੰਗ ਨਾਲ ਅਹਿੰਮ ਮਾਈਕ੍ਰੋਨੁਟ੍ਰੀਐਂਟ ਮੁਹੱਈਆ ਕਰਵਾਉਂਦਾ ਹੈ । ਇਹ ਪੌਦਿਆਂ ਵਿਚ ਦੂਜੇ ਪੋਸ਼ਕ ਜਿਵੇਂ ਕੈਲਸ਼ਿਯਮ ਦੇ ਜਜ਼ਬ ਹੋਣ ਨੂੰ ਵੀ ਵਧਾਉਂਦਾ ਹੈ ।
ਪ੍ਰਮੁੱਖ ਫਾਇਦੇ
ਫੁੱਲ ਤਿਆਰ ਹੋਣ ਅਤੇ ਫਲਾਂ ਦੀ ਸੈਟਿੰਗ ਲਈ ਜਰੂਰੀ
ਫਸਲ ਦੀ ਪੈਦਾਵਾਰ ਨੂੰ ਵਧਾਉਣ ਲਈ ਜਰੂਰੀ
ਕੈਲਸ਼ਿਯਮ ਦੇ ਜਜ਼ਬ ਹੋਣ ਵਿਚ ਮਦਦ ਕਰਦਾ ਹੈ
ਫਲਾਂ ਦੀ ਗੁਣਵੱਤਾ ਤੇ ਉਹਨਾਂ ਦੇ ਸਾਇਜ਼ ਨੂੰ ਵਧਾਉਂਦਾ ਹੈ

ਬੋਰੋਨ 20% ਦੀ ਵਰਤੋਂ ਕਿਵੇਂ ਕਰੀਏ
ਖਾਦ ਪਲੇਸਮੈਂਟ, ਅਨੁਪਾਤ ਤੇ ਫਸਲ-ਚੱਕਰ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਵਰਤੀ ਜਾਣੀ ਚਾਹੀਦੀ ਹੈ ।
ਇਹ ਖਾਦ ਪੱਤਿਆਂ ਦੇ ਸਪ੍ਰੇਅ ਢੰਗ ਨਾਲ ਵੀ ਵਰਤੀ ਜਾ ਸਕਦੀ ਹੈ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਗਰਮ ਪਾਣੀ ਵਿਚ ਸਹੀ ਢੰਗ ਨਾਲ ਮਿਲਾਇਆ ਜਾਵੇ । ਪੋਸ਼ਕ ਦੇ ਜ਼ਿਆਦਾ ਜ਼ਜ਼ਬ ਹੋਣ ਲਈ 1-2 ਗ੍ਰਾਮ ਇੱਫਕੋ ਬੋਰੋਨ ਪਾਣੀ ਦੇ ਪ੍ਰਤੀ ਲਿਟਰ ਵਿਚ ਪਾਇਆ ਜਾਵੇ । ਸਪ੍ਰੇਇੰਗ 1 ਤੋਂ 2 ਹਫਤੇ ਤੱਕ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਦੀ ਵਰਤੋਂ ਉੱਚਿਤ ਨੋਜ਼ਲਾਂ ਨਾਲ ਸਵੇਰੇ ਜਲਦੀ ਜਾਂ ਸ਼ਾਮ ਨੂੰ ਕੀਤੀ ਜਾਣੀ ਚਾਹੀਦੀ ਹੈ । ਸਪ੍ਰੇਅ ਫਸਲ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ ਅਤੇ ਮਿੱਟੀ ਤੇ ਪੱਤੇ ਖਾਦ ਨਾਲ ਚੰਗੀ ਤਰਾਂ ਸੁੱਕਾਏ ਜਾਣੇ ਚਾਹੀਦੇ ਹਨ । ਬੋਰੋਨ ਦੀ ਵਰਤੋਂ ਲਈ ਇਸ ਢੰਗ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਬੋਰੋਨ ਨੂੰ ਪੌਦਿਆਂ ਲਈ ਸਿੱਧੇ ਤੌਰ ਤੇ ਉਪਲੱਬਧ ਕਰਵਾਉਂਦਾ ਹੈ ਅਤੇ ਉਤਪਾਦਨ ਤੇ ਸਾਕਾਰਤਮਕ ਢੰਗ ਨਾਲ ਅਸਰ ਪਾਉਂਦਾ ਹੈ ।