


ਕੈਲਸ਼ਿਯਮ ਨਾਇਟ੍ਰੇਟ
ਕੈਲਸ਼ਿਯਮ ਤੇ ਨਾਇਟ੍ਰੋਜ਼ਨ ਤੱਤਾਂ ਨਾਲ ਲੈਸ ਇਹ ਪਾਣੀ ਵਿਚ ਘੁਲਣ ਵਾਲੀ ਇਕ ਖਾਦ ਹੈ ਅਤੇ ਸਿਰਫ ਇਹ ਹੀ ਹੈ ਪਾਣੀ ਵਿਚ ਕੈਲਸ਼ਿਯਮ ਦੇ ਘੁਲਣ ਵਾਲਾ ਇਕ ਸ੍ਰੋਤ । ਇਕ ਜਰੂਰੀ ਪੋਸ਼ਕ ਹੋਣ ਤੋਂ ਇਲਾਵਾ, ਇਹ ਪੌਦਿਆਂ ਦੀਆਂ ਕਈ ਬੀਮਾਰੀਆਂ ਤੇ ਨਿਯੰਤਰਣ ਪਾਉਣ ਲਈ ਵੀ ਵਰਤੀ ਜਾਂਦੀ ਹੈ । ਇਹ ਪਾਣੀ ਵਿਚ ਜਲਦੀ ਨਾਲ ਘੁਲ ਜਾਂਦੀ ਹੈ ਅਤੇ ਡ੍ਰਿਪ ਸਿੰਚਾਈ ਲਈ ਸਭ ਤੋਂ ਵਧੀਆ ਹੈ ਅਤੇ ਪੱਤਿਆਂ ਲਈ ਇਸ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ । ਪਾਣੀ ਵਿਚ ਘੁਲਣ ਵਾਲੀਆਂ ਖਾਦਾਂ (WSF) ਫਰਟੀਗੇਸ਼ਨ ਵਿਚ ਮਦਦ ਕਰਦੀਆਂ ਨੇ *ਖਾਦਾਂ ਦੀ ਵਰਤੋਂ ਦਾ ਇਕ ਅਜਿਹਾ ਤਰੀਕਾ ਜਿਸ ਵਿਚ ਖਾਦ ਨੁੰ ਸਿੰਚਾਈ ਦੇ ਪਾਣੀ ਵਿਚ ਡ੍ਰਿਪ ਤਰੀਕੇ ਨਾਲ ਸ਼ਾਮਲ ਕੀਤਾ ਜਾਂਦਾ ਹੈ
ਪ੍ਰਮੁੱਖ ਫਾਇਦੇ
ਸਾਰੀਆਂ ਫਸਲਾਂ ਲਈ ਲਾਭਦਾਇਕ ਹੈ
ਪੌਦਿਆਂ ਦੇ ਸ਼ਰੀਰਕ ਵਿਕਾਸ ਵਿਚ ਮਦਦ ਕਰਦਾ ਹੈ
ਨਵੀਂ ਫਸਲ ਦੀਆਂ ਸ਼ਾਖਾਵਾਂ ਤੇ ਰੋਗਾਣੂਆਂ ਨੂੰ ਵਧਾਉਣ ਵਿਚ ਮਦਦ ਕਰਦਾ ਹੈ
ਜੜਾਂ ਤੇ ਪੌਦਿਆਂ ਦੇ ਸਮੂਚੇ ਤੌਰ ਤੇ ਵਿਕਾਸ ਵਿਚ ਮਦਦ ਕਰਦਾ ਹੈ
ਫੁੱਲਾਂ ਦੇ ਬਣਨ ਨੂੰ ਵਧਾਉਂਦਾ ਹੈ
ਗੁਣਵੱਤਾ ਵਾਲੀ ਫਸਲ ਨੂੰ ਯਕੀਨੀ ਬਣਾਉਂਦਾ ਹੈ

ਕੈਲਸ਼ਿਯਮ ਨਾਇਟ੍ਰੇਟ ਕਿਵੇਂ ਵਰਤਿਆ ਜਾਵੇ
ਖਾਦ ਅਨੁਪਾਤ ਅਤੇ ਫਸਲ-ਚੱਕਰ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਵਰਤੀ ਜਾਣੀ ਚਾਹੀਦੀ ਹੈ । ਪ੍ਰੀ-ਫਲਾਵਰਿੰਗ ਸਟੇਜ਼ ਤੋਂ ਫਰੂਟਿੰਗ ਸਟੇਜ਼ ਤੱਕ ਵਰਤਣਾ ਸਭ ਤੋਂ ਵਧੀਆ ਹੁੰਦਾ ਹੈ।
ਪਾਣੀ ਵਿਚ ਘੁਲਣ ਵਾਲੀਆਂ ਖਾਦਾਂ ਨੂੰ ਵਰਤਣ ਵੇਲੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਇਸਨੂੰ ਉੱਚਿਤ ਸਪ੍ਰੇਅ ਨੋਜ਼ਲਜ਼ ਨਾਲ ਸਵੇਰੇ ਜਾਂ ਸ਼ਾਮ ਜਲਦੀ ਵਰਤਿਆ ਜਾਣਾ ਚਾਹੀਦਾ ਹੈ ।ਸਪ੍ਰੇਅ ਫਸਲ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ ਅਤੇ ਮਿੱਟੀ ਤੇ ਪੱਤੇ ਖਾਦ ਨਾਲ ਚੰਗੀ ਤਰਾਂ ਸੁੱਕਾਏ ਜਾਣੇ ਚਾਹੀਦੇ ਹਨ ।
ਇਹ ਖਾਦ ਖੜ੍ਹੀਆਂ ਫਸਲਾਂ ਤੇ ਡ੍ਰਿਪ ਸਿੰਚਾਈ ਤਰੀਕੇ ਨਾਲ, ਪੱਤਿਆਂ ਤੇ ਸਪ੍ਰੇਅ ਤਰੀਕੇ ਨਾਲ ਜਾਂ ਮਿੱਟੀ ਤੇ ਸਿੱਧੀ ਵਰਤੀ ਜਾ ਸਕਦੀ ਹੈ
ਖੜ੍ਹੀਆਂ ਫਸਲਾਂ ਵਿਚ ਕੈਲਸ਼ਿਯਮ ਨਾਇਟ੍ਰੇਟ ਜਰੂਰਤ ਮੁਤਾਬਕ ਦੋ ਜਾਂ ਤਿੰਨ ਦਫਾ 25-50 ਕੇਜੀ\ਏਕੜ ਦੀ ਦਰ ਨਾਲ ਵਰਤਿਆ ਜਾ ਸਕਦਾ ਹੈ
ਡ੍ਰਿਪ ਸਿੰਚਾਈ ਤਰੀਕੇ ਰਾਹੀਂ ਫਸਲ ਤੇ ਜਮੀਨ ਦੀ ਕਿਸਮ ਨੂੰ ਧਿਆਨ ਵਿਚ ਰੱਖਕੇ ਖਾਦ ਦੀ ਸਿਫਾਰਿਸ਼ੀ ਖੁਰਾਕ ਹੈ ਪਾਣੀ ਦੇ ਪ੍ਰਤੀ ਲਿਟਰ ਵਿਚ ਇਸਦੀ 1.5 ਤੋਂ 2.5 ਗ੍ਰਾਮ ਮਾਤਰਾ ।
ਜਦੋਂ ਖਾਦ ਪੱਤਿਆਂ ਦੇ ਸਪ੍ਰੇਅ ਤਰੀਕੇ ਨਾਲ ਵਰਤੀ ਜਾਂਦੀ ਹੈ ਤਾਂ ਪਾਣੀ ਵਿਚ ਘੁਲਣ ਵਾਲੇ ਕੈਲਸ਼ਿਯਮ ਨਾਇਟ੍ਰੇਟ (17-44-0) ਨੂੰ ਪਾਣੀ ਦੇ ਪ੍ਰਤੀ ਲਿਟਰ ਵਿਚ ਮਿਲਾਕੇ ਇਸ ਘੋਲ ਨੂੰ ਫਸਲ ਚੱਕਰ ਦੇ 30-40 ਦਿਨਾਂ ‘ਚ ਵਰਤਿਆ ਜਾਣਾ ਚਾਹੀਦਾ ਹੈ