
ਅੱਜ ਹੋਈ ਚੋਣ ‘ਚ ਬੋਰਡ ਨੇ ਸੰਘਾਨੀ ਨੂੰ ਇੱਫਕੋ ਦੇ 17ਵੇਂ ਚੇਅਰਮੈਨ ਦੇ ਤੌਰ ਤੇ ਚੁਣਿਆ
ਨਵੀਂ ਦਿੱਲੀ, 19 ਜਨਵਰੀ 2022: ਚੇਅਰਮੈਨ ਲਈ ਆਪਣੀ ਚੋਣ ਵਿਚ ਦੁਨੀਆ ਦੀ ਨੰਬਰ ਇਕ ਅਤੇ ਸਭ ਤੋਂ ਵੱਡੀ ਭਾਰਤੀ ਕਿਸਾਨਾਂ ਦੀ ਖਾਦ ਸਹਿਕਾਰੀ ਸਭਾ ਇੱਫਕੋ ਨੇ ਅੱਜ ਸ਼੍ਰੀ ਦਿਲੀਪ ਸੰਘਾਨੀ ਨੂੰ ਇਸਦਾ 17ਵਾਂ ਚੇਅਰਮੈਨ ਚੁਣਿਆ । ਇਹ ਚੋਣਾਂ ਅਹੁਦੇਦਾਰ ਚੇਅਰਮੈਨ ਬਲਵਿੰਦਰ ਸਿੰਘ ਨਾਕਾਈ ਦੇ 11 ਅਕਤੂਬਰ 2021 ਨੂੰ ਹੋਏ ਨਿਧਨ ਸਦਕਾ ਕੀਤੇ ਗਏ । ਇੱਫਕੋ ਦੇ ਚੁਣੇ ਗਏ ਡਾਇਰੈਕਟਰਜ਼ ਦੇ ਬੋਰਡ ਨੇ ਸ਼੍ਰੀ ਦਿਲੀਪ ਸੰਘਾਨੀ ਨੂੰ ਇੱਫਕੋ ਦੇ 17ਵੇਂ ਚੇਅਰਮੈਨ ਦੇ ਤੌਰ ਤੇ ਨਿਰਵਰੋਧ ਚੁਣਿਆ । ਪਹਿਲਾਂ ਉਹ ਇੱਫਕੋ ਦੇ ਵਾਈਸ ਚੇਅਰਮੈਨ ਦੇ ਤੌਰ ਤੇ ਇਸਦੀ ਸੇਵਾ ਕਰ ਰਹੇ ਸਨ ।
ਆਪਣੀ ਚੋਣ ਤੇ ਸ਼੍ਰੀ ਸੰਘਾਨੀ ਨੇ ਕਿਹਾ ਕਿ ਇੱਫਕੋ ਕਿਸਾਨਾਂ ਤੇ ਸਹਿਕਾਰੀਆਂ ਲਈ ਪ੍ਰਤੀਬੱਧ ਹੈ ਅਤੇ ਇਹ ਕਿਸਾਨਾਂ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ “ਸਹਿਕਾਰ ਸੇ ਸਮ੍ਰਿਧੀ” ਦੀਆਂ ਲਾਈਨਾਂ ਤੇ ਕੰਮ ਕਰਨਾ ਜ਼ਾਰੀ ਰੱਖੇਗੀ
ਇੱਫਕੋ ਦੇ ਐੱਮਡੀ, ਡਾ. ਅਵਸਥੀ ਨੇ ਕਿਹਾ ਕਿ ਇੱਫਕੋ ਵਿਖੇ: ਕਿਸਾਨਾਂ ਦੀ ਆਮਦਣ ਦੁੱਗਣੀ ਕਰਨ ਲਈ ਅਸੀਂ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਕ੍ਰਿਸ਼ੀ ਅਤੇ ਆਤਮਨਿਰਭਰ ਭਾਰਤ’ ਦੇ ਵਿਜ਼ਨ ਦੇ ਸਮਕਾਲੀ ਦੇ ਨਾਲ ਕੰਮ ਕਰਨਾ ਜਾਰੀ ਰੱਖਿਆ ਹੈ
ਸ਼੍ਰੀ ਦਿਲੀਪ ਸੰਘਾਨੀ ਗੁਜ਼ਰਾਤ ਤੋਂ ਇਕ ਵਰਿੱਸ਼ਠ ਸਹਿਕਾਰੀ ਹਨ ਅਤੇ ਉਹ ਗੁਜ਼ਰਾਤ ਰਾਜ਼ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਲਿਮਿਟਡ (GUJCOMASOL)ਦੇ ਵੀ ਚੇਅਰਮੈਨ ਨੇ, ਜਿਸ ਅਹੁਦੇ ਤੇ ਉਹ 2017 ਤੋਂ ਲੱਗੇ ਹੋਏ ਸੀ । ਪਹਿਲਾਂ ਉਹ ਗੁਜ਼ਰਾਤ ਸਰਕਾਰ ਦੀ ਕੈਬਿਨਟ ‘ਚ ਖੇਤੀ ਬਾੜੀ, ਕੋਆਪਰੇਸ਼ਨ ਐਨੀਮਲ ਹਸਬੈਂਡਰੀ, ਮੱਛੀਪਾਲਣ, ਗਊਆਂ ਦੀ ਬਰੀਡਿੰਗ, ਜੇਲ੍ਹ, ਐਕਸਾਇਜ਼ ਲਾਅ ਤੇ ਜਸਟਿਸ, ਲੈਜ਼ਿਸਲੇਟਿਵ ਤੇ ਪਾਰਲੀਆਮੈਂਟਰੀ ਅਫੇਅਰਜ਼ ਦੇ ਮੰਤਰੀ ਵੀ ਰਹਿ ਚੁੱਕੇ ਨੇ । 2019 ਵਿਚ ਉਹ ਇੱਫਕੋ ਦੇ ਵਾਈਸ ਚੇਅਰਮੈਨ ਚੁਦੇ ਗਏ ਸੀ । 2021 ਵਿਚ ਇਕ ਇਤਿਹਾਸਕ ਉਪਲੱਬਧੀ ‘ਚ ਉਹ ਭਾਰਤ ਵਿਚ ਸਹਿਕਾਰੀ ਸਭਾਵਾਂ ਦੀ ਇਕ ਉੱਚ ਸੰਸਥਾ National Cooperative Union of India (NCUI) ਦੇ ਪ੍ਰੈਜ਼ੀਡੈਂਟ ਚੁਣੇ ਗਏ ਸਨ ।
ਆਪਣੀ ਸ਼ੁਰੂਆਤ ਤੋਂ ਹੀ ਇੱਫਕੋ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ । ਇੱਫਕੋ ਇਹ ਉਂਚਾਈ ਸਿਰਫ ਆਪਣੀ ਸਦੀਆਂ ਦੀ ਸੇਵਾ ਦੇ ਵਿਸ਼ਵਾਸ ਸਦਕਾ ਹੀ ਹਾਸਲ ਕਰ ਸਕੀ ਹੈ, ਜਿਵੇਂ ਕਿ 70 ਵਿਚ ਹਰੀ ਕ੍ਰਾਂਤੀ, 2000 ਵਿਚ ਸ਼ਹਿਰੀ ਮੋਬਾਇਲ ਟੈਲੀਫੋਨੀ ਅਤੇ ਇੱਫਕੋ ਦੁਆਰਾ ਆਪਣੀਆਂ ਡਿਜ਼ੀਟਲ ਪਹਿਲਾਂ ਰਾਹੀਂ ਭਾਰਤੀ ਕਿਸਾਨਾਂ ਦੀ ਹਥੇਲੀ ਤੇ ਆਧੁਨਿਕ ਤਕਨੋਲੋਜ਼ੀ ਤੇ ਸੇਵਾਵਾਂ ਪਹੁੰਚਾਉਣੀਆਂ । ਇੱਫਕੋ ਦੁਆਰਾ ਨੈਨੋਤਕਨੋਲੋਜ਼ੀ ਆਧਾਰਿਤ ਖਾਦ ਇੱਫਕੋ ਨੈਨੋ ਯੂਰੀਆ ਤਰਲ ਦੀ ਸਫਲਤਾ ਨਾਲ ਸ਼ੁਰੂਆਤ ਕਰਨ ਨਾਲ ਇਹ ਦੁਨੀਆ ਵਿਚ ਪਹਿਲਾ ਖਾਦ ਨਿਰਮਾਤਾ ਬਣ ਨਿਕਲਿਆ ਹੈ । ਇੱਫਕੋ ਦੀ ਅਗੁਵਾਈ ਨੇ ਅਹਿੰਮ ਕਦਮਾਂ ਤੇ ਤਰੀਕਿਆਂ ਜਿਹਨਾਂ ਨੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਹੈ ਉਸ ਬਾਬਤ ਅਹਿੰਮ ਭੂਮਿਕਾ ਅਦਾ ਕੀਤੀ ਹੈ ।