BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.

Listening voice...


ਡਾਕਟਰ ਨੀਮ + (ਜੈਵਿਕ ਕੀਟ ਪ੍ਰਤੀਰੋਧਕ - ਨੀਮ ਤੇਲ, ਪੋਂਗਾਮੀਆ ਤੇਲ, ਲੈਮੋਨਗ੍ਰਾਸ ਦਾ ਤੀਹਰਾ ਪ੍ਰਭਾਵ)
ਡਾਕਟਰ ਨੀਮ ਦੀ ਵਰਤੋਂ ਪੌਦਿਆਂ ਨੂੰ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ ਕੀਤੀ ਜਾਂਦੀ ਹੈ ਜਿਵੇਂ ਕਿ Mealybugs, Aphids ਅਤੇ Mites ਆਦਿ ।ਆਪਣੀ ਕਿਸਮ ਦਾ ਪਹਿਲਾ, ਇਹ ਸੰਯੁਤਕ ਉਤਪਾਦ ਨੀਮ, ਪੋਂਗਾਮੀਆ ਅਤੇ ਲੈਮੋਨਗ੍ਰਾਸ ਤੋਂ ਸਰਗਰਮ ਸਮੱਗਰੀਆਂ ਨੂੰ ਇਕੱਠੇ ਕਰਕੇ ਇਹਨਾਂ ਤਿੰਨਾਂ ਦੇ ਚੰਗੇਪਣ ਨੂੰ ਇਕ ਸਿੰਗਲ ਉਤਪਾਦ ‘ਚ ਲੈ ਆਉਂਦਾ ਹੈ । ਪਹਿਲਾਂ ਤੋਂ ਹੀ ਬਣਿਆ ਹੋਇਆ ਘੋਲ, ਡਾਕਟਰ ਗਰੀਨ 100% ਘੁਲਣਸ਼ੀਲ ਹੈ । ਇਕ ਜੈਵਿਕ ਤੇ ਵਾਤਾਵਰਣ ਦੋਸਤਾਨਾ, ਇਸ ਉਤਪਾਦ ਦੀ ਨਿਯਮਿਤ ਵਰਤੋਂ ਕੀੜਿਆਂ ਤੋਂ ਮੁਕਤ ਪੈਦੇ ਪ੍ਰਦਾਨ ਕਰਦੀ ਹੈ
ਬਣਾਵਟ:
- ਨੀਮ ਤੇਲ, ਪੋਂਗਾਮੀਆ ਤੇਲ, ਲੈਮੋਨਗ੍ਰਾਸ ਤੇਲ, ਘੋਲਣ ਵਾਲੇ ਤੇ ਜੋੜਕ
ਫਾਇਦੇ
- ਨੀਮ, ਪੋਂਗਾਮੀਆ ਅਤੇ ਲੈਮੋਨਗ੍ਰਾਸ ਦਾ ਤੀਹਰਾ ਪ੍ਰਭਾਵ
- ਕੀੜਿਆਂ ਤੋਂ ਕੁਦਰਤੀ ਬਚਾਅ
- 100% ਘੁਲਣਸ਼ੀਲ (ਕਿਸੇ ਵਾਧੂ ਸਾਬਨ ਦੀ ਜਰੂਰਤ ਨਹੀਂ)
- ਇਹ ਕਿਸੇ ਵੀ ਜੈਵਿਕ\ਗੈਰ ਜੈਵਿਕ ਮਿੱਟੀ, ਕੰਪੋਸਟ ਜਾਂ ਖਾਦ ਨਾਲ ਵਰਤਿਆ ਜਾ ਸਕਦਾ ਹੈ
- ਇੰਨਡੋਰ\ਆਉਟਡੋਰ ਪੌਦਿਆਂ, ਫੁੱਲਾਂ, ਰਸੋਈ, ਬਗੀਚੇ, ਪੇੜਾਂ ਤੇ ਚਰਾਗਾਹਾਂ ਲਈ ਅਨੁਕੂਲ
ਵਰਤੋਂ ਲਈ ਹਿਦਾਇਤਾਂ:
- 5 ਮਿਲੀਲਿਟਰ ਨੂੰ ਪਾਣੀ ਵਿਚ ਘੋਲੋ ਤੇ ਚੰਗੀ ਤਰਾਂ ਮਿਲਾਉ
- ਘੁਲੇ ਹੋਏ ਘੋਲ ਨੂੰ ਪੌਦੇ ਦੀ ਜਮੀਨ ਤੇ ਪਾ ਦੇਵੋ
- ਸਭ ਤੋਂ ਵਧੀਆ ਨਤੀਜ਼ਿਆਂ ਲਈ ਹਫਤੇਵਾਰ ਦੁਹਰਾਉ
- ਜ਼ਹਿਰੀਲੇਪਣ ਤੋਂ ਰੋਕ ਲਈ ਇਸਨੂੰ ਸਵੇਰੇ ਜਲਦੀ ਜਾਂ ਸ਼ਾਮ ਦੇਰ ਨਾਲ ਵਰਤੋ
- ਫੁੱਲਾਂ ਦੀ ਅਵਸਥਾ ਵਿੱਚ ਵਰਤਣ ਤੋਂ ਪਰਹੇਜ਼ ਕਰੋ
- ਠੰਡੀ ਤੇ ਸੁੱਕੀ ਜਗ੍ਹਾ ‘ਚ ਅਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ