


ਐੱਮਏਪੀ (12:61:0)
ਇਹ ਪਾਣੀ ਵਿਚ ਘੁਲਣ ਵਾਲੀ ਇਕ ਖਾਦ ਹੈ ਜਿਸ ਵਿਚ ਜ਼ਿਆਦਾ ਮਾਤਰਾ ਫਾਸਫੇਟ ਦੀ ਅਤੇ ਨਾਇਟ੍ਰੋਜ਼ਨ ਵੀ ਵੱਡੀ ਮਾਤਰਾ ਵਿਚ ਹੁੰਦੀ ਹੈ । ਇਹ ਪਾਣੀ ਵਿਚ ਜਲਦੀ ਨਾਲ ਘੁਲ ਜਾਣ ਵਾਲੀ ਹੁੰਦੀ ਹੈ ਅਤੇ ਇਹ ਖਾਦ ਡ੍ਰਿਪ ਸਿੰਚਾਈ ਤੇ ਪੱਤਿੱਆਂ ਤੇ ਵਰਤੋਂ ਲਈ ਸਭ ਤੋਂ ਵਧੀਆ ਹੈ । ਪਾਣੀ ਵਿਚ ਘੁਲਣ ਵਾਲੀਆਂ ਖਾਦਾਂ (WSF) ਫਰਟੀਗੇਸ਼ਨ* ‘ਚ ਮਦਦ ਲਈ ਵਿਕਸਿਤ ਕੀਤੀਆਂ ਗਈਆਂ ਹਨ - *ਖਾਦਾਂ ਦੀ ਵਰਤੋਂ ਦਾ ਇਕ ਅਜਿਹਾ ਤਰੀਕਾ ਜਿਸ ਵਿਚ ਖਾਦ ਨੁੰ ਸਿੰਚਾਈ ਦੇ ਪਾਣੀ ਵਿਚ ਡ੍ਰਿਪ ਤਰੀਕੇ ਨਾਲ ਸ਼ਾਮਲ ਕੀਤਾ ਜਾਂਦਾ ਹੈ
ਪ੍ਰਮੁੱਖ ਫਾਇਦੇ
ਫਸਲ ਦੇ ਤੇਜ਼ੀ ਨਾਲ ਵਿਕਾਸ ਵਿਚ ਮਦਦ ਕਰਦਾ ਹੈ
ਜ਼ਿਆਦਾ ਹਰੀ ਭਰੀ ਪੈਦਾਵਾਰ ਲਈ ਮਦਦਗਾਰ
ਨਵੀਂ ਫਸਲ ਦੀਆਂ ਸ਼ਾਖਾਵਾਂ ਵਿਚ ਮਦਦ ਕਰਦਾ ਹੈ
ਉੱਗਣ ਦੀ ਇਕ ਉੱਚ ਦਰ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ
ਜੜਾਂ, ਨਵੇਂ ਸੈੱਲ, ਬੀਜਾਂ ਤੇ ਫਲਾਂ ਦੇ ਵਿਕਾਸ ਵਿਚ ਮਦਦ ਕਰਦਾ ਹੈ
ਫਸਲਾਂ ਦੇ ਸਮੇਂ ਸਿਰ ਪੱਕਣ ਵਿਚ ਮਦਦ ਕਰਦਾ ਹੈ

ਐੱਮਏਪੀ (12:61: 0) ਕਿਵੇਂ ਵਰਤਿਆ ਜਾਵੇ
ਖਾਦ ਅਨੁਪਾਤ ਅਤੇ ਫਸਲ-ਚੱਕਰ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਵਰਤੀ ਜਾਣੀ ਚਾਹੀਦੀ ਹੈ । ਇਹ ਖਾਦ ਫਸਲਾਂ ਦੀ ਮੁਢੱਲੀ ਸਟੇਜ਼ ਤੋਂ ਲੈ ਕੇ ਪ੍ਰੀ-ਫਲਾਵਰਿੰਗ ਸਟੇਜ਼ ਤੱਕ ਵਰਤੀ ਜਾ ਸਕਦੀ ਹੈ । ਇਹ ਡ੍ਰਿਪ ਸਿੰਚਾਈ ਤਰੀਕੇ ਨਾਲ, ਪੱਤਿਆਂ ਤੇ ਸਪ੍ਰੇਅ ਤਰੀਕੇ ਨਾਲ ਅਤੇ ਜੜਾਂ ਦੀ ਟ੍ਰੀਟਮੈਂਟ ਲਈ ਵੀ ਵਰਤੀ ਜਾ ਸਕਦੀ ਹੈ
ਜੜਾਂ ਦੀ ਟ੍ਰੀਟਮੈਂਟ ਦੇ ਮੰਤਵਾਂ ਲਈ ਖਾਦ ਦੇ 10 ਗ੍ਰਾਮ ਪਾਣੀ ਦੇ ਪ੍ਰਤੀ ਲਿਟਰ ਵਿਚ ਵਰਤੇ ਜਾਣੇ ਚਾਹੀਦੇ ਨੇ ।
ਡ੍ਰਿਪ ਸਿੰਚਾਈ ਤਰੀਕੇ ਰਾਹੀਂ ਖਾਦ ਦੀ ਸਿਫਾਰਿਸ਼ੀ ਖੁਰਾਕ ਪਾਣੀ ਦੇ ਪ੍ਰਤੀ ਲਿਟਰ ਵਿਚ NPK ਦੀ ਕਰੀਬ 1.5 ਤੋਂ 2 ਗ੍ਰਾਮ ਮਾਤਰਾ ਹੋਣੀ ਚਾਹੀਦੀ ਹੈ ਜਿਹੜੀ ਪਾਣੀ ਵਿਚ ਫਸਲ ਤੇ ਮਿੱਟੀ ਦੀ ਕਿਸਮ ਨੂੰ ਧਿਆਨ ਵਿਚ ਰੱਖ ਕੇ ਮਿਕਸ ਕੀਤੀ ਜਾਵੇ ।
ਜਦੋਂ ਖਾਦ ਪੱਤਿਆਂ ਦੇ ਸਪ੍ਰੇਅ ਤਰੀਕੇ ਨਾਲ ਪਾਈ ਜਾਵੇ ਤਾਂ ਮੋਨੋ ਐਮੋਨਿਯਮ ਫਾਸਫੇਟ (12- 61-0) ਫਸਲ ਦੇ ਬੀਜਣ ਤੋਂ 30-40 ਦਿਨਾਂ ਬਾਅਦ ਪ੍ਰੀ-ਫਲਾਵਰਿੰਗ ਸਟੇਜ਼ ਤੱਕ 0.5-1.0% ਅਨੁਪਾਤ ਵਿਚ 10-15 ਦਿਨਾਂ ਦੇ ਗੈਪ ਨਾਲ 2-3 ਦਫਾ ਵਰਤੀ ਜਾਣੀ ਚਾਹੀਦੀ ਹੈ